ਬੀਣੇਵਾਲ ਚ ਕਾ ਰਘੂਨਾਥ ਸਿੰਘ ਦੇ ਸਮਾਰਕ ਤੇ ਪਾਰਟੀ ਨੇ ਝੰਡਾ ਚੜਾਇਆ
ਗੜ੍ਹਸ਼ੰਕਰ 23 ਦਸੰਬਰ - ਪੰਜਾਬ ਸੀਟੂ ਦੇ ਜਰਨਲ ਸਕੱਤਰ ਰਹੇ ਅਤੇ ਸੀਪੀਆਈ (ਐਮ) ਦੇ ਸੀਨੀਅਰ ਆਗੂ ਸਵ: ਕਾਮਰੇਡ ਰਘੂਨਾਥ ਸਿੰਘ ਦੀ ਸਮਾਰਕ ਪਿੰਡ ਬੀਣੇਵਾਲ ਬੀਤ ਵਿਖੇ ਸੀਪੀਐਮ ਦੇ ਸੂਬਾ ਸਕੱਤਰ ਕਾ ਸੁਖਵਿੰਦਰ ਸਿੰਘ ਸੇਖੋਂ ਦੀ ਅਗਵਾਈ ਚ ਪਾਰਟੀ ਦੇ ਸੂਬਾ ਅਹੁਦੇਦਾਰਾਂ ਅਤੇ ਸੀਟੂ ਪੰਜਾਬ ਦੇ ਅਹੁਦੇਦਾਰਾਂ ਨੇ ਪਾਰਟੀ ਦਾ ਝੰਡਾ ਚੜਾਇਆ। ਇਸ ਮੌਕੇ ਕਾ ਸੇਖੋਂ ਨੇ ਦੱਸਿਆ ਕਿ 4 ਫਰਵਰੀ ਨੂੰ ਕਾ ਰਘੂਨਾਥ ਸਿੰਘ ਦੀ ਤੀਸਰੀ ਬਰਸੀ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਸ ਸਬੰਧੀ ਉਨ੍ਹਾਂ ਨੇ ਦੱਸਿਆ ਕਿ 4 ਫਰਵਰੀ ਨੂੰ ਸਮੂਹ ਪੰਜਾਬ ਦੇ ਕੀਰਤੀ ਕਾਮੇ, ਮੁਲਾਜ਼ਮ, ਕਿਸਾਨ, ਬੁਧੀਜੀਵੀ ਵੱਧ ਚੜਕੇ ਇਸ ਸਮਾਗਮ ਚ ਹਿੱਸਾ ਲੈਣਗੇ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਕਾ ਮਹਾਂ ਸਿੰਘ ਰੌੜੀ ਪ੍ਰਧਾਨ ਸੀਟੂ ਪੰਜਾਬ, ਕਾ ਦਰਸ਼ਨ ਸਿੰਘ ਮੱਟੂ, ਕਾ ਬਲਵੀਰ ਸਿੰਘ ਜਾਡਲਾ, ਸੁੱਚਾ ਸਿੰਘ ਅਜਨਾਲਾ, ਗੁਰਦੇਵ ਸਿੰਘ ਬਾਗੀ, ਪ੍ਰਿੰ ਰਜਿੰਦਰ ਕੌਰ, ਨਿਰਮਲਾ ਦੇਵੀ, ਗਰੀਬ ਦਾਸ ਬੀਟਣ, ਕੁਲਭੂਸ਼ਨ ਕੁਮਾਰ ਮਹਿੰਦਵਾਣੀ, ਕਾ ਮੋਹਨ ਲਾਲ ਬੀਣੇਵਾਲ, ਗਿਰਧਾਰੀ ਲਾਲ, ਰਮੇਸ਼ ਧੀਮਾਨ, ਜਨਕ ਰਾਜ ਕਨੇਡਾ, ਗੁਰਚਰਨ ਸਿੰਘ ਨੈਨਵਾ, ਦਵਿੰਦਰ ਰਾਣਾ, ਸਰਪੰਚ ਦਵਿੰਦਰ ਦੇਵੀ, ਜਸਵਿੰਦਰ ਬੀਟਣ, ਦਰਸ਼ਨ ਚੇਚੀ ਹਾਜ਼ਰ ਸਨ।