ਸਰਕਾਰੀ ਹਾਈ ਸਕੂਲ ਸੈਲਾ ਖੁਰਦ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ।
ਗੜ੍ਹਸ਼ੰਕਰ - ਸਰਕਾਰੀ ਹਾਈ ਸਕੂਲ ਸੈਲਾ ਖੁਰਦ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਹੈਡਮਾਸਟਰ ਸੰਦੀਪ ਬਡੇਸਰੋਂ ਦੀ ਅਗਵਾਈ ਹੇਠ ਕਰਵਾਇਆ ਗਿਆl ਇਸ ਮੌਕੇ ਮੁੱਖ ਮਹਿਮਾਨ ਪ੍ਰਿੰਸੀਪਲ ਸ਼੍ਰੀਮਤੀ ਸੀਮਾ ਬੁੱਧੀਰਾਜਾ ਬੀ ਐਨ ਉ ਬਲਾਕ ਗੜ੍ਹਸ਼ੰਕਰ -1 ਅਤੇ ਪ੍ਰਿੰਸੀਪਲ ਸ਼੍ਰੀ ਕਿਰਪਾਲ ਸਿੰਘ ਬੀ ਐਨ ਉ ਬਲਾਕ ਗੜ੍ਹਸ਼ੰਕਰ -2 ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀl

ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਗਿੱਧਾ, ਭੰਗੜਾ, ਸਕਿੱਟਾਂ, ਕਵਿਤਾਵਾਂ ਅਤੇ ਨਸ਼ਿਆਂ ਤੂੰ ਦੂਰ ਰਹਿਣ ਲਈ ਲੋਕਾਂ ਨੂੰ ਜਾਗਰੂਕ ਕੀਤਾ ਗਿਆl ਬੱਚਿਆਂ ਨੂੰ ਅੱਜ ਕੱਲ ਦੇ ਸਮੇਂ ਮੁਤਾਬਿਕ ਮੋਬਾਇਲ ਫ਼ੋਨ ਦੀ ਘੱਟ ਵਰਤੋਂ ਕਰਨ ਪ੍ਰਤੀ ਵੀ ਕਈ ਤਰੀਕਿਆਂ ਨਾਲ ਜਾਗਰੂਕ ਕੀਤਾl ਇਸ ਸਾਲਾਨਾ ਇਨਾਮ ਵੰਡ ਸਮਾਗਮ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਨੂੰ ਸਕੂਲ ਕਮੇਟੀ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆl ਇਸ ਮੌਕੇ ਸਕੂਲ ਸਟਾਫ ਮੈਂਬਰ ਹੈਡਮਾਸਟਰ ਸ਼੍ਰੀ ਸੰਦੀਪ ਬਡੇਸਰੋਂ, ਸ਼੍ਰੀ ਮਤੀ ਸੁਖਜਿੰਦਰ ਕੌਰ, ਸ਼੍ਰੀ ਮਤੀ ਕ੍ਰਿਸ਼ਨਾ ਕੁਮਾਰੀ, ਸ਼੍ਰੀ ਮਤੀ ਰਵਿੰਦਰ ਕੌਰ, ਸ਼੍ਰੀਮਤੀ ਪ੍ਰਿਆ, ਸ਼੍ਰੀ ਮਤੀ ਹਰਜੀਤ ਕੌਰ, ਸ਼੍ਰੀ ਮਤੀ ਨਵਜੋਤ ਵਾਲੀਆ, ਸ਼੍ਰੀ ਮਤੀ ਰਣਜੀਤ ਕੌਰ, ਸ਼੍ਰੀ ਮਤੀ ਬਲਜਿੰਦਰ ਕੌਰ, ਸ਼੍ਰੀ ਸ਼ੇਰ ਸਿੰਘ, ਸ਼੍ਰੀ ਬੱਗਾ ਸਿੰਘ ਆਦਿ ਹਾਜ਼ਰ ਸਨ। ਅਖੀਰ ਵਿੱਚ ਹੈਡਮਾਸਟਰ ਸੰਦੀਪ ਬਡੇਸਰੋਂ ਵਲੋਂ ਆਏ ਹੋਏ ਮਹਿਮਾਨਾਂ ਅਤੇ ਬੱਚਿਆਂ ਦੇ ਮਾਪਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆl