ਡਾ ਬੀ ਆਰ ਅੰਬੇਡਕਰ ਲਾਇਬ੍ਰੇਰੀ ਪਿੰਡ ਢੱਡਾ (ਫਗਵਾੜਾ) ਵਿਖੇ ਪੁਸਤਕਾਂ ਭੇਟ ਕੀਤੀਆਂ ਗਈਆਂ

ਨਵਾਂਸ਼ਹਿਰ - ਡਾ ਬੀ ਆਰ ਅੰਬੇਡਕਰ ਲਾਇਬ੍ਰੇਰੀ ਪਿੰਡ ਢੱਡਾ (ਫਗਵਾੜਾ) ਜਿਲ੍ਹਾ ਕਪੂਰਥਲਾ ਵਿਖੇ ਨੌਜਵਾਨ ਪੀੜ੍ਹੀ ਨੂੰ ਪੁਸਤਕਾਂ ਨਾਲ ਜੋੜਨ ਦਾ ਪੁਖਤਾ ਉਪਰਾਲਾ ਐਨ ਆਰ ਆਈ ਬਲਵੀਰ ਜੀ ਵਲੋਂ ਕੀਤਾ ਗਿਆ ਹੈ। ਜਿਸ ਨਾਲ ਇਲਾਕੇ ਵਿਚ ਨਵੇਂ ਪਾਠਕ ਪੈਦਾ ਹੋ ਰਹੇ ਹਨ।

ਪਿਛਲੇ ਦਿਨੀਂ ਰੂਪ ਲਾਲ ਰੂਪ ਨੇ ਜਿਥੇ ਲਾਇਬ੍ਰੇਰੀ ਲਈ ਪੁਸਤਕਾਂ ਭੇਟ ਕੀਤੀਆਂ, ਉੱਥੇ ਉਨ੍ਹਾਂ  ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨ ਕਥਾ ਦੀ ਦੁਰਲੱਭ ਪੁਸਤਕ ਵੀ ਪੜ੍ਹਨ ਹਿੱਤ ਜਾਰੀ ਕਰਵਾਈ ਸੀ। ਮਿੱਥੀ ਮਿਤੀ ਨੂੰ ਉਨ੍ਹਾਂ ਪੁਸਤਕ ਵਾਪਸ ਕਰਨ ਲਈ ਲਾਇਬ੍ਰੇਰੀ ਦੀ ਫੇਰੀ ਪਾਉਣ ਸਮੇਂ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ਤੱਥਾਂ ਦੀਆਂ ਝਲਕੀਆਂ ਦਰਸਾਉਂਦਾ, ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ, ਯੂ ਕੇ ਵਲੋਂ ਜਾਰੀ ਕੀਤਾ ਸਾਲ 2024 ਈ ਦਾ ਕਲੰਡਰ ਜਿਸ ਦੇ ਵੇਰਵੇ ਲਿਖਣ ਦਾ ਸੁਭਾਗ ਉਨ੍ਹਾਂ ਨੂੰ ਹਾਂਸਲ ਹੈ, ਕਲੰਡਰ ਲਾਇਬ੍ਰੇਰੀ ਅਤੇ ਪਿੰਡ ਦੇ ਗੁਰੂ ਘਰ ਲਈ ਭੇਟ ਕੀਤਾ। ਇਸ ਮੌਕੇ ਉਨ੍ਹਾਂ ਨੂੰ ਲਾਇਬ੍ਰੇਰੀ ਵਲੋਂ 'ਭਾਰਤ ਦਾ ਸੰਵਿਧਾਨ' ਭੇਂਟ ਕੀਤਾ ਗਿਆ। 
ਉਨ੍ਹਾਂ ਭਰੋਸਾ ਦਿੱਤਾ ਕਿ ਉਹ ਇਸ ਨੂੰ ਲਗਨ ਨਾਲ ਪੜ੍ਹਨਗੇ ਅਤੇ ਇਸਦਾ ਪ੍ਰਕਾਸ਼ ਸਮਾਜ ਵਿਚ  ਫੈਲਾਉਣਗੇ। ਇਲਾਕੇ ਭਰ ਦੇ ਸਮੂਹ ਨੌਜਵਾਨਾਂ ਤੇ ਵਿਦਵਾਨਾਂ ਨੂੰ ਸੱਦਾ ਹੈ ਕਿ ਉਹ ਲਾਇਬ੍ਰੇਰੀ ਦਾ ਭਰਪੂਰ ਲਾਹਾ ਲੈਣ ਅਤੇ ਲੋਕਾਂ ਨੂੰ ਸਮਾਜ ਹਿੱਤਕਾਰੀ ਲੀਹਾਂ 'ਤੇ ਤੋਰਨ ਵਿਚ ਸਹਿਯੋਗ ਦੇਣ।