ਸ਼ਾਦੀ ਦਾ ਝਾਂਸਾ ਦੇ ਕੇ ਜਿਸਮਾਨੀ ਸੰਬੰਧ ਬਣਾਏ, ਮਾਮਲਾ ਦਰਜ
ਪਟਿਆਲਾ,19 ਦਸੰਬਰ - ਅਨਾਜ ਮੰਡੀ ਥਾਣੇ ਵਿਚ ਬਾਬਾ ਬਕਾਲਾ (ਅੰਮ੍ਰਿਤਸਰ) ਦੇ ਨਿਰਮਲ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਹੈ, ਜਿਸ ਤੇ ਦੋਸ਼ ਹੈ ਕਿ ਉਸਨੇ ਫੈਕਟਰੀ ਵਿੱਚ ਉਸਦੇ ਨਾਲ ਕੰਮ ਕਰਦੀ ਇੱਕ ਲੜਕੀ ਨਾਲ ਸ਼ਾਦੀ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਏ ਪਰ ਬਾਅਦ ਵਿੱਚ ਉਸ ਲੜਕੀ ਨਾਲ ਵਿਆਹ ਕਰਨ ਤੋਂ ਮੁਕਰ ਗਿਆ।

ਭਾਦਸੋਂ ਦੀ ਵਸਨੀਕ ਮੁਦੈੱਲਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਨਿਰਮਲ ਸਿੰਘ ਨੇ ਉਸ ਨਾਲ ਨਜ਼ਦੀਕੀਆਂ ਵਧਾਉਂਦੇ ਹੋਏ ਵਿਆਹ ਦਾ ਝਾਂਸਾ ਦਿੱਤਾ ਸੀ। ਜੁਲਾਈ ਮਹੀਨੇ ਵਿੱਚ ਉਸਨੇ ਸਰਹੰਦ ਰੋਡ ਸਥਿਤ ਇੱਕ ਹੋਟਲ ਵਿੱਚ ਤਿੰਨ ਦਿਨ ਲੜਕੀ ਨਾਲ ਜਿਸਮਾਨੀ ਸੰਬੰਧ ਬਣਾਏ। ਲੜਕੀ ਉਸਨੂੰ ਸ਼ਾਦੀ ਕਰਨ ਲਈ ਕਹਿੰਦੀ ਰਹੀ ਪਰ ਉਸਨੇ ਸ਼ਾਦੀ ਕਰਨ ਤੋਂ ਇਨਕਾਰ ਕਰ ਦਿੱਤਾ।