ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕੀਤੇ

ਮਾਹਿਲਪੁਰ, (18 ਦਸੰਬਰ) 'ਹਰਿ ਕੀ ਪਉੜੀ' ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਵਿਖੇ ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਵਿਕਰਮਜੀਤ ਸਿੰਘ ਡੇਰਾ ਬਿਸ਼ਨਪੁਰੀ ਨੰਗਲ ਖੁਰਦ, ਸੰਤ ਪ੍ਰੀਤਮ ਸਿੰਘ ਡੇਰਾ ਪ੍ਰੇਮਸਰ ਬਾੜੀਆਂ ਅਤੇ ਸੰਤ ਜਸਵਿੰਦਰ ਸਿੰਘ ਕੁਠਾਰੀ ਸੰਤ ਮਹਾਂਪੁਰਸ਼ਾਂ ਸੰਗਤਾਂ ਸਮੇਤ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੇl

ਮਾਹਿਲਪੁਰ,  (18 ਦਸੰਬਰ)  'ਹਰਿ ਕੀ ਪਉੜੀ' ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਵਿਖੇ ਸੰਤ ਅਮਰਜੀਤ ਸਿੰਘ ਹਰਖੋਵਾਲ, ਸੰਤ ਵਿਕਰਮਜੀਤ ਸਿੰਘ ਡੇਰਾ ਬਿਸ਼ਨਪੁਰੀ  ਨੰਗਲ ਖੁਰਦ, ਸੰਤ ਪ੍ਰੀਤਮ ਸਿੰਘ ਡੇਰਾ ਪ੍ਰੇਮਸਰ ਬਾੜੀਆਂ ਅਤੇ ਸੰਤ ਜਸਵਿੰਦਰ ਸਿੰਘ ਕੁਠਾਰੀ ਸੰਤ ਮਹਾਂਪੁਰਸ਼ਾਂ ਸੰਗਤਾਂ ਸਮੇਤ ਦਰਸ਼ਨ ਦੀਦਾਰੇ ਕਰਨ ਲਈ ਪਹੁੰਚੇl ਇਸ ਮੌਕੇ ਉਹਨਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਦੀਦਾਰੇ ਕਰਕੇ ਅਧਿਆਤਮਕ ਆਨੰਦ ਦੀ ਪ੍ਰਾਪਤੀ ਕੀਤੀl ਸੰਤ ਪ੍ਰੀਤਮ ਸਿੰਘ ਬਾੜੀਆ ਅਤੇ ਸੰਤ ਵਿਕਰਮਜੀਤ ਸਿੰਘ ਨੰਗਲ ਖੁਰਦ ਨੇ ਕਿਹਾ ਕਿ ਸਾਨੂੰ ਸਮੇਂ ਸਮੇਂ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਦੀਦਾਰੇ ਕਰਦੇ ਰਹਿਣਾ ਚਾਹੀਦਾ ਹੈlਇਹਨਾਂ ਅਸਥਾਨਾਂ ਤੋਂ ਮਿਲਦੇ ਗਿਆਨ ਅਤੇ ਸੱਚ ਦੇ ਉਪਦੇਸ਼ ਦਾ ਚਾਨਣ ਵਿਖੇਰਦੇ ਦੇ ਰਹਿਣਾ ਚਾਹੀਦਾ ਹੈlਉਨ੍ਹਾਂ ਕਿਹਾ ਕਿ 'ਹਰਿ ਕੀ ਪਉੜੀ' ਨਿਰਮਲ ਪੰਚਾਇਤੀ ਅਖਾੜਾ ਕਨਖਲ ਹਰਿਦੁਆਰ ਵਿਖੇ ਪਹੁੰਚ ਕੇ ਮਹਾਂਪੁਰਸ਼ਾਂ ਦੇ ਦਰਸ਼ਨ ਦੀਦਾਰੇ ਕਰਕੇ ਸੰਤਾਂ ਮਹਾਂਪੁਰਸ਼ਾਂ ਦੇ ਧਾਰਮਿਕ ਜੀਵਨ ਬਾਰੇ ਪਤਾ ਲੱਗਦਾ ਹੈ ਜੋ ਕਿ ਸਮੁੱਚੀ ਮਾਨਵਤਾ ਲਈ ਪ੍ਰੇਰਨਾਦਾਇਕ ਹੈ l