ਬਹੁਜਨ ਸਮਾਜ ਪਾਰਟੀ ਵਲੋਂ ਡਾਕਟਰ ਅੰਬੇਡਕਰ ਜੀ ਦਾ ਪ੍ਰੀ ਨਿਰਵਾਣ ਦਿਵਸ 24 ਦਸੰਬਰ ਨੂੰ ਜਾਫਰਪੁਰ ਵਿਖੇ ਮਨਾਇਆ ਜਾਵੇਗਾ।

ਨਵਾਂਸ਼ਹਿਰ- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵੱਲੋ 24 ਦੰਸਬਰ ਦਿਨ ਐਤਵਾਰ ਨੂੰ ਪਿੰਡ ਜਾਫਰਪੁਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾਵੇਗਾ

ਨਵਾਂਸ਼ਹਿਰ- ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਵੱਲੋ 24 ਦੰਸਬਰ ਦਿਨ ਐਤਵਾਰ ਨੂੰ ਪਿੰਡ ਜਾਫਰਪੁਰ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਪ੍ਰੀ-ਨਿਰਵਾਣ ਦਿਵਸ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ ਜਾਵੇਗਾ ਜਿਸ ਸੰਬੰਧ ਵਿਚ KC ਟਾਵਰ MLA ਦਫਤਰ ਨਵਾਂਸ਼ਹਿਰ ਵਿਚ ਰੱਖੀ  ਗਈ ਇਕ ਮੀਟਿੰਗ ਦੋਰਾਨ ਵਿਧਾਇਕ ਡਾਕਟਰ ਨਛੱਤਰ ਪਾਲ ਜੀ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਦੰਸਬਰ ਨੂੰ ਰੱਖੇ ਗਏ ਪ੍ਰੋਗਰਾਮ ਵਿਚ ਮੁੱਖ ਮਹਿਮਾਨ ਵਜੋ ਸਰਦਾਰ ਜਸਵੀਰ ਸਿੰਘ ਗੜੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਪੰਜਾਬ ਹੋਣਗੇ ਵਿਸ਼ੇਸ਼ ਮਹਿਮਾਨ ਵਜੋ ਖੁਦ ਡਾਕਟਰ ਨਛੱਤਰ ਪਾਲ MLA ਨਵਾਂਸ਼ਹਿਰ ਇੰਚਾਰਜ ਬਸਪਾ ਪੰਜਾਬ ਹੋਣਗੇ ਅਤੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਰਬਜੀਤ ਜਾਫਰਪੁਰ ਕਰਨਗੇ ਉਸ ਦਿਨ ਪਾਰਟੀ ਦੇ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਜੀ ਦੇ ਜਨਮਦਿਨ ਤੇ ਆਰਥਿਕ ਸਹਿਯੋਗ ਵੀ ਕੀਤਾ ਜਾਵੇਗਾ।ਇਸ ਮੀਟਿੰਗ ਵਿਚ ਵਿਧਾਨ ਸਭਾ ਪ੍ਰਧਾਨ ਰਸ਼ਪਾਲ ਮਹਾਲੋਂ,MC ਗੁਰਮੁੱਖ ਸਿੰਘ ਨੌਰਥ,ਸ਼ਹਿਰੀ ਪ੍ਰਧਾਨ ਮਾਸਟਰ ਪ੍ਰੇਮ ਰਤਨ, ਮਾਸਟਰ ਹਰਮੇਸ਼ ਨੌਰਦ, Adv ਰਾਜ ਕੁਮਾਰ,Adv ਮੁਕੇਸ਼ ਕੁਮਾਰ ਬਾਲੀ ਅਮਰੀਕ ਬੰਗਾ,ਸੁਰਿਦਰ ਪਾਲ,ਬਲੂ ਪੇਂਟਰ,ਧਰਮਵੀਰ ਲੱਧੜ,ਬਿਸ਼ਨ ਦਾਸ, ਰਾਜੁ ਪੇੰਟਰ,ਸੋਨੂੰ ਸਾਹਿਬ,ਰਾਜ ਕੁਮਾਰ ਰਾਜੂ,ਹਰਬੰਸ ਕਰੀਹਾ,ਸੋਹਣ ਸਿੰਘ ਧੇਗੜਪੁਰੀ,ਸ
ਤਪਾਲ ਲੰਗੜੋਆ,ਅਸ਼ੋਕ ਸਿੰਘ,ਸੁਰਿੰਦਰ ਸਿੰਘ,ਰਜੇਸ਼ ਬਾਲੀ ਆਦਿ ਸਾਥੀ ਵੀ ਹਾਜਰ ਸਨ।