ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਲਈ ਪੋਲਿੰਗ ਸੰਪੰਨ, ਨਤੀਜਿਆਂ ਦਾ ਐਲਾਨ ਅੱਜ

ਪਟਿਆਲਾ, 15 ਦਸੰਬਰ - ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲ 2024-25 ਦੀ ਨਵੀਂ ਟੀਮ ਚੁਣਨ ਲਈ ਅੱਜ 1801 ਵਕੀਲਾਂ ਵਿੱਚੋਂ 1630 ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ। ਪੋਲਿੰਗ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤਕ ਚੱਲੀ। ਪੋਲਿੰਗ ਅਮਨ ਅਮਾਨ ਨਾਲ ਨੇਪਰੇ ਚੜ੍ਹੀ, ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ।

ਪਟਿਆਲਾ, 15 ਦਸੰਬਰ - ਪਟਿਆਲਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਸਾਲ 2024-25 ਦੀ ਨਵੀਂ ਟੀਮ ਚੁਣਨ ਲਈ ਅੱਜ 1801 ਵਕੀਲਾਂ ਵਿੱਚੋਂ 1630 ਨੇ ਆਪਣੇ ਵੋਟ ਅਧਿਕਾਰ ਦੀ ਵਰਤੋਂ ਕੀਤੀ।  ਪੋਲਿੰਗ ਸਵੇਰੇ 9 ਵਜੇ ਸ਼ੁਰੂ ਹੋ ਕੇ ਸ਼ਾਮੀਂ 5 ਵਜੇ ਤਕ ਚੱਲੀ।  ਪੋਲਿੰਗ ਅਮਨ ਅਮਾਨ ਨਾਲ ਨੇਪਰੇ ਚੜ੍ਹੀ, ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ। ਇਸ ਵਾਰ ਮੁੱਖ ਮੁਕਾਬਲਾ ਰਾਕੇਸ਼ ਗੁਪਤਾ ਤੇ ਮਨਵੀਰ ਸਿੰਘ ਟਿਵਾਣਾ ਗਰੁੱਪਾਂ ਵਿਚਾਲੇ ਹੈ। ਜਾਣਕਾਰ ਸੂਤਰਾਂ ਅਤੇ ਦੋ ਸੀਨੀਅਰ ਵਕੀਲਾਂ ਜੀ. ਐਸ. ਰਾਏ ਤੇ ਸੁਧੀਰ ਕੁਮਾਰ ਦਾ ਮੰਨਣਾ ਹੈ ਕਿ ਇਸ ਵਾਰ ਪ੍ਰਧਾਨ ਦੇ ਅਹੁਦੇ ਲਈ ਰਾਕੇਸ਼ ਗੁਪਤਾ ਅਤੇ ਮਨਵੀਰ ਸਿੰਘ ਟਿਵਾਣਾ ਵਿਚਾਲੇ ਮੁਕਾਬਲਾ ਸਖ਼ਤ ਬਣਿਆ ਹੈ। ਦੋਵਾਂ ਸੀਨੀਅਰ ਵਕੀਲਾਂ ਦਾ ਕਹਿਣਾ ਹੈ ਕਿ ਨਤੀਜੇ ਜੋ ਵੀ ਹੋਣ ਪਰ ਜੇਤੂ ਨੇਤਾਵਾਂ ਨੂੰ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਚਾਰਾਜ਼ੋਈ ਦੇ ਨਾਲ ਨਾਲ ਭਾਈਚਾਰਾ ਵਧਾਉਣ ਤੇ ਸੁਖਾਵਾਂ ਮਾਹੌਲ ਸਿਰਜਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ।