
67ਵੇਂ ਰਾਜ ਪੱਧਰੀ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਦੌਰਾਨ 14 ਸਾਲ ਵਰਗ ਦੇ ਮੁਕਾਬਲੇ ਸੰਪੰਨ ਓਪਨ ਸਾਈਟ ਦੇ ਲੜਕੀਆਂ ਦੇ ਮੁਕਾਬਲੇ ਵਿੱਚ ਪਟਿਆਲਾ ਦੀ ਓਨਮ ਤੇ ਲੜਕਿਆਂ ਵਿੱਚ ਸੰਗਰੂਰ ਦਾ ਸਮਰੱਥ ਸਿੰਘ ਅੱਵਲ
ਐਸ.ਏ.ਐਸ.ਨਗਰ,6 ਨਵੰਬਰ - ਸਕੂਲ ਸਿੱਖਿਆ ਵਿਭਾਗ ਵਲੋਂ ਸਥਾਨਕ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾ ਰਹੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਦੇ 14 ਸਾਲ ਵਰਗ ਦੇ ਮੁਕਾਬਲੇ ਸੰਪੰਨ ਹੋ ਗਏ।
ਐਸ.ਏ.ਐਸ.ਨਗਰ,6 ਨਵੰਬਰ - ਸਕੂਲ ਸਿੱਖਿਆ ਵਿਭਾਗ ਵਲੋਂ ਸਥਾਨਕ ਸਰਕਾਰੀ ਸ਼ੂਟਿੰਗ ਰੇਂਜ ਵਿੱਚ ਕਰਵਾਏ ਜਾ ਰਹੇ ਰਾਈਫ਼ਲ ਸ਼ੂਟਿੰਗ ਮੁਕਾਬਲਿਆਂ ਦੇ 14 ਸਾਲ ਵਰਗ ਦੇ ਮੁਕਾਬਲੇ ਸੰਪੰਨ ਹੋ ਗਏ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ: ਇੰਦੂ ਬਾਲਾ ਨੇ ਦੱਸਿਆ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ: ਗਿੰਨੀ ਦੁੱਗਲ ਦੀ ਅਗਵਾਈ ਅਤੇ ਦੀ ਦੇਖਰੇਖ ਕਰਵਾਏ ਜਾ ਰਹੇ ਰਾਈਫ਼ਿਲ ਸ਼ੂਟਿੰਗ ਮੁਕਾਬਲਿਆਂ ਦੇ 14 ਸਾਲ ਵਰਗ ਦੇ ਲੜਕਿਆਂ ਦੇ ਓਪਨ ਸਾਈਟ ਮੁਕਾਬਲੇ ਦੇ ਮੁਕਾਬਲਿਆਂ ਵਿੱਚ ਸੰਗਰੂਰ ਦਾ ਸਮਰੱਥ ਸਿੰਘ ਪਹਿਲੇ, ਇਸ਼ਟਵੀਰ ਸਿੰਘ ਰੂਪਨਗਰ ਦੂਜੇ ਅਤੇ ਜਸਨੂਰ ਸਿੰਘ ਜਗਦਿਓ ਬਠਿੰਡਾ ਤੀਜੇ ਸਥਾਨ ਤੇ ਰਹੇ। ਲੜਕੀਆਂ ਦੇ ਇਸ ਮੁਕਾਬਲੇ ਵਿੱਚ ਪਟਿਆਲਾ ਦੀ ਓਨਮ ਨੇ ਪਹਿਲਾ ਪਟਿਆਲਾ ਦੀ ਹੀ ਸਾਖ਼ਸੀ ਨੇ ਦੂਜਾ ਤੇ ਮਾਨਸਾ ਦੀ ਅਮਨਜੋਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।
ਇਸੇ ਦੌਰਾਨ ਅਧਿਆਤਮ ਪ੍ਰਕਾਸ਼ ਤਿਊੜ ਅਤੇ ਸੁਪਰੀਤ ਸਿੰਘ ਨੇ ਦੱਸਿਆ ਕਿ ਸ਼ੂਟਿੰਗ ਦੇ 14 ਸਾਲ ਵਰਗ ਦੇ ਓਪਨ ਸਾਈਟ ਟੀਮ ਮੁਕਾਬਲੇ ਦੇ ਲੜਕਿਆਂ ਦੇ ਵਰਗ ਵਿੱਚ ਸੰਗਰੂਰ ਦੀ ਟੀਮ ਨੇ ਪਹਿਲਾ, ਰੂਪਨਗਰ ਦੀ ਟੀਮ ਨੇ ਦੂਜਾ ਅਤੇ ਪਟਿਆਲਾ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਲੜਕੀਆਂ ਦੇ ਟੀਮ ਮੁਕਾਬਲੇ ਵਿੱਚ ਪਟਿਆਲਾ ਦੀ ਟੀਮ ਨੇ ਪਹਿਲਾ, ਰੂਪਨਗਰ ਦੀ ਟੀਮ ਨੇ ਦੂਜਾ ਅਤੇ ਸੰਗਰੂਰ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ। ਅੱਜ ਹੋਏ ਇਨਾਮ ਵੰਡ ਸਮਾਗਮ ਵਿੱਚ ਸਿੱਖਿਆ ਵਿਭਾਗ ਦੇ ਡਿਪਟੀ ਡਾਇਰੈਕਟਰ (ਸਪੋਰਟਸ) ਸੁਨੀਲ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ। ਉਹਨਾਂ ਦੱਸਿਆ ਕਿ ਮੰਗਲਵਾਰ ਨੂੰ 17 ਸਾਲ ਵਰਗ ਦੇ ਲੜਕਿਆਂ ਤੇ ਲੜਕੀਆਂ ਦੇ ਮੁਕਾਬਲੇ ਹੋਣਗੇ।
ਇਸ ਮੌਕੇ ਬਲਵਿੰਦਰ ਸਿੰਘ ਬੋਹਾ ਸ਼ੂਟਿੰਗ ਕੋਚ, ਅਰਜੀਤ ਵਰਮਾ ਸ਼ੂਟਿੰਗ ਕੋਚ, ਰੇਨੂੰ ਸਿੰਘ, ਸਿਇਮ ਬਾਗਲਾ, ਮੁੱਖ ਅਧਿਆਪਕ ਸੰਜੀਵ ਕੁਮਾਰ, ਸਮਸ਼ੇਰ ਸਿੰਘ, ਅਵਤਾਰ ਸਿੰਘ, ਮਨਮੋਨ ਸਿੰਘ, ਸ਼ਮਸ਼ੇਰ ਸਿੰਘ, ਕੁਲਦੀਪ ਸਿੰਘ, ਕ੍ਰਿਸ਼ਨ ਮਹਿਤਾ, ਮਨਮੋਹਨ ਸਿੰਘ, ਅਮਨਪ੍ਰੀਤ ਕੌਰ,ਜਸਵਿੰਦਰ ਕੌਰ ਮਹਿਰੋਕ, ਸਰਬਜੀਤ ਕੌਰ, ਰਾਜਵਿੰਦਰ ਕੌਰ, ਰਾਜਬੀਰ ਕੌਰ,ਅਮਨਪ੍ਰੀਤ ਕੌਰ ਗਿੱਲ, ਕੰਚਨ ਠਾਕੁਰ, ਕੰਚਨ ਸ਼ਰਮਾ ਅਤੇ ਹੋਰ ਪਤਵੰਤੇ ਹਾਜ਼ਰ ਸਨ।
