
ਵਿਦਿਆਰਥੀ ਨੇ ਪੀਜੀ ਦੇ ਕਮਰੇ ’ਚ ਕੀਤੀ ਆਤਮ ਹੱਤਿਆ
ਹੁਸ਼ਿਆਰਪੁਰ, 11 ਦਸੰਬਰ - ਹੁਸ਼ਿਆਰਪੁਰ-ਊਨਾ ਰੋਡ ’ਤੇ ਪੈਂਦੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਚ ਇੰਜੀਨੀਅਰਿੰਗ ਦੇ ਇੱਕ ਵਿਦਿਆਰਥੀ ਨੇ ਸੈਂਟਰ ਦੇ ਨਾਲ ਲੱਗਦੇ ਇੱਕ ਪੀਜੀ ਦੇ ਕਮਰੇ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਜੀ ਦੇ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਦੁਪਹਿਰ ਸਮੇਂ ਉਸ ਨੂੰ ਇਕ ਵਿਦਿਆਰਥੀ ਨੇ ਆ ਕੇ ਦੱਸਿਆ ਕਿ ਵਿਦਿਆਰਥੀ ਅਦਿੱਤਿਆ ਯਾਦਵ ਪੁੱਤਰ ਪ੍ਰਵੀਨ ਯਾਦਵ ਵਾਸੀ ਚੰਡੀਗੜ੍ਹ ਨੇ ਆਪਣੇ ਕਮਰੇ ’ਚ ਪੱਖੇ ਨਾਲ ਫਾਹਾ ਲੈ ਲਿਆ ਹੈ
ਹੁਸ਼ਿਆਰਪੁਰ, 11 ਦਸੰਬਰ - ਹੁਸ਼ਿਆਰਪੁਰ-ਊਨਾ ਰੋਡ ’ਤੇ ਪੈਂਦੇ ਪੰਜਾਬ ਯੂਨੀਵਰਸਿਟੀ ਰੀਜਨਲ ਸੈਂਟਰ ਵਿਚ ਇੰਜੀਨੀਅਰਿੰਗ ਦੇ ਇੱਕ ਵਿਦਿਆਰਥੀ ਨੇ ਸੈਂਟਰ ਦੇ ਨਾਲ ਲੱਗਦੇ ਇੱਕ ਪੀਜੀ ਦੇ ਕਮਰੇ ’ਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਜੀ ਦੇ ਸਕਿਉਰਿਟੀ ਗਾਰਡ ਨੇ ਦੱਸਿਆ ਕਿ ਦੁਪਹਿਰ ਸਮੇਂ ਉਸ ਨੂੰ ਇਕ ਵਿਦਿਆਰਥੀ ਨੇ ਆ ਕੇ ਦੱਸਿਆ ਕਿ ਵਿਦਿਆਰਥੀ ਅਦਿੱਤਿਆ ਯਾਦਵ ਪੁੱਤਰ ਪ੍ਰਵੀਨ ਯਾਦਵ ਵਾਸੀ ਚੰਡੀਗੜ੍ਹ ਨੇ ਆਪਣੇ ਕਮਰੇ ’ਚ ਪੱਖੇ ਨਾਲ ਫਾਹਾ ਲੈ ਲਿਆ ਹੈ । ਇਸ ਤੋਂ ਬਾਅਦ ਉਨ੍ਹਾਂ ਜਾ ਕੇ ਦੇਖਿਆ ਤਾਂ ਅਦਿੱਤਿਆ ਯਾਦਵ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਇਸ ’ਤੇ ਉਨ੍ਹਾਂ ਤੁਰੰਤ ਥਾਣਾ ਸਦਰ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਮੋਬਾਈਲ ਫ਼ੋਨ ਕਬਜ਼ੇ ’ਚ ਲੈ ਲਿਆ ਹੈ ਅਤੇ ਮ੍ਰਿਤਕ ਦੇ ਪਰਿਵਾਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਆਤਮ ਹੱਤਿਆ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।
