ਦਸਵਾਂ ਸਥਾਪਨਾ ਦਿਵਸ ਮਨਾਇਆ
ਘਨੌਰ 9 ਦਿਸੰਬਰ - ਆਲ ਪੇਰੈਂਟਸ ਐਸੋਸੀਏਸ਼ਨ ਰਾਜਪੁਰਾ ਦੇ ਫਾਉਂਡਰ ਮੈਂਬਰਾ ਨੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਦੀ ਅਗਵਾਈ ਵਿੱਚ ਦਸਵਾਂ ਸਥਾਪਨਾ ਦਿਵਸ ਮਨਾਇਆ। ਇਸ ਮੌਕੇ ਇੱਕਠੇ ਹੋਏ ਮੈਂਬਰਾਂ ਨੇ ਦੱਸਿਆ ਕਿ ਐਸੋਸੀਏਸ਼ਨ ਨੇ ਬੀਤੇ ਸਮੇਂ ਦੌਰਾਨ ਸਕੂਲਾਂ ਦੀਆਂ ਮਨਮਰਜ਼ੀਆਂ ਖ਼ਿਲਾਫ਼ ਸੰਘਰਸ਼ ਕੀਤਾ ਹੈ ਅਤੇ ਨਾਜਾਇਜ ਫੀਸਾਂ ਖ਼ਿਲਾਫ਼ ਜਸਟਿਸ ਅਮਰ ਦੱਤ ਫ਼ੀਸ ਕਮੇਟੀ ਕੋਲ ਪਹੁੰਚ ਕੇ ਫੀਸਾਂ ਦੇ ਵਾਧੇ ਨੂੰ ਰੁਕਵਾਇਆ ਹੈ ਅਤੇ ਕਿਤਾਬਾਂ ਕਾਪੀਆਂ ਵਿੱਚ ਹੋ ਰਹੀ ਲੁੱਟ ਨੂੰ ਰੋਕਣ ਲਈ ਪੇਰੈਂਟਸ ਬੁੱਕ ਡਿਪੂ ਖੋਲ ਕੇ ਕਿਤਾਬਾਂ ਕਾਪੀਆਂ ਵਿੱਚ ਭਾਰੀ ਡਿਸਕਾਉਂਟ ਦਿੱਤਾ ਗਿਆ ਹੈ।

ਬੁਲਾਰਿਆਂ ਨੇ ਕਿਹਾ ਕਿ ਹਾਲਾਂਕਿ ਰਾਜਸੀ ਕਾਰਨਾਂ ਕਰਕੇ ਨਾਜਾਇਜ ਪਰਚਿਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਲੋਕਾਂ ਦੀ ਭਲਾਈ ਦੇ ਯਤਨ ਲਗਾਤਾਰ ਜਾਰੀ ਰਹਿਣਗੇ। ਇਸ ਮੌਕੇ ਸੀਨੀਅਰ ਮੈਂਬਰ ਬੰਟੀ ਸਿੰਘ ਖਾਨਪੁਰ,ਬਲਕਾਰ ਸਿੰਘ ਕੋਟਲਾ, ਬਿਕਰਮ ਸਿੰਘ ਨਲਾਸ ਰੋਡ, ਬਲਜਿੰਦਰ ਸਿੰਘ ਸੰਧੂ, ਕੀਰਤ ਸਿੰਘ ਸੇਹਰਾ, ਬਿਕਰਮ ਸਿੰਘ ਖ਼ਾਨਪੁਰ, ਧਰਮ ਸਿੰਘ, ਰਵਿੰਦਰ ਪਾਲ ਸਿੰਘ ਬਿੰਦਰਾਵੀ ਹਾਜਰ ਸਨ।