ਮੁਹੰਮਦ ਰਫ਼ੀ ਦੇ ਜਨਮ ਦਿਨ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ "ਆਸਮਾਨ ਸੇ ਆਯਾ ਫ਼ਰਿਸ਼ਤਾ..." ਅੱਜ

ਪਟਿਆਲਾ, 8 ਦਸੰਬਰ - ਮਹਾਨ ਗਾਇਕ, ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੇ 99ਵੇਂ ਜਨਮ ਦਿਨ ਦੇ ਸਬੰਧ ਵਿਚ ਰਾਮਗੜ੍ਹੀਆ ਕਲਚਰਲ ਐਂਡ ਵੈਲਫੇਅਰ ਕੌਂਸਲ ਅਤੇ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵੱਲੋਂ ਵਿਸ਼ਾਲ ਸੰਗੀਤਕ ਪ੍ਰੋਗਰਾਮ " ਆਸਮਾਨ ਸੇ ਆਯਾ ਫ਼ਰਿਸ਼ਤਾ....." 9 ਦਸੰਬਰ (ਸ਼ਨੀਵਾਰ) ਨੂੰ ਪਟਿਆਲਾ ਦੇ ਨਾਭਾ ਰੋਡ ਸਥਿਤ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਦੁਪਹਿਰ 2 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ।

ਪਟਿਆਲਾ, 8 ਦਸੰਬਰ - ਮਹਾਨ ਗਾਇਕ, ਸੁਰ ਸਮਰਾਟ ਮੁਹੰਮਦ ਰਫ਼ੀ ਸਾਹਿਬ ਦੇ 99ਵੇਂ ਜਨਮ ਦਿਨ ਦੇ ਸਬੰਧ ਵਿਚ ਰਾਮਗੜ੍ਹੀਆ ਕਲਚਰਲ ਐਂਡ ਵੈਲਫੇਅਰ ਕੌਂਸਲ ਅਤੇ ਰਾਇਲ ਪਟਿਆਲਾ ਕਲਚਰਲ ਐਂਡ ਵੈਲਫ਼ੇਅਰ ਸੁਸਾਇਟੀ ਵੱਲੋਂ ਵਿਸ਼ਾਲ ਸੰਗੀਤਕ ਪ੍ਰੋਗਰਾਮ " ਆਸਮਾਨ ਸੇ ਆਯਾ ਫ਼ਰਿਸ਼ਤਾ....." 9 ਦਸੰਬਰ (ਸ਼ਨੀਵਾਰ) ਨੂੰ ਪਟਿਆਲਾ ਦੇ ਨਾਭਾ ਰੋਡ ਸਥਿਤ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਦੁਪਹਿਰ 2 ਵਜੇ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ 35 ਤੋਂ ਵੱਧ ਕਲਾਕਾਰ ਫਿਲਮ ਸੰਗੀਤ ਦੇ ਸੁਨਹਿਰੀ ਯੁਗ ਦੇ ਸਦਾਬਹਾਰ ਗੀਤਾਂ ਨੂੰ ਆਪਣੀ ਆਵਾਜ਼ ਦੇਣਗੇ। ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਹੋਣਗੇ ਜਦਕਿ ਪ੍ਰਧਾਨਗੀ ਰਿਟਾਇਰਡ ਆਈ.ਏ. ਐਸ. ਅਧਿਕਾਰੀ ਤੇ ਮੁਹੰਮਦ ਰਫ਼ੀ ਸਾਹਿਬ ਦੇ ਪ੍ਰਸ਼ੰਸਕ ਸ. ਜੀ.ਐਸ. ਗਰੇਵਾਲ ਕਰਨਗੇ। ਪ੍ਰੋਗਰਾਮ ਦੇ ਮਿਊਜ਼ਿਕ ਅਰੇਂਜਰ ਤਨਵਿੰਦਰ ਸਿੰਘ ਜਿੱਪੀ ਤੇ ਦੂਰਦਰਸ਼ੀ ਸਿੰਘ ਹਨ।