ਬਾਲ ਮਜ਼ਦੂਰੀ ਕਾਨੂੰਨੀ ਜੁਰਮ ਹੈ-ਕੁਮਲਦੀਪ ਸਿੰਘ
ਊਨਾ, 7 ਦਸੰਬਰ - ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕਮਲਦੀਪ ਸਿੰਘ ਨੇ ਦੱਸਿਆ ਕਿ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਦਿੱਲੀ ਦੇ ਹੁਕਮਾਂ ਅਨੁਸਾਰ 10 ਦਸੰਬਰ ਤੱਕ ਮਨਾਏ ਜਾ ਰਹੇ ਪੰਦਰਵਾੜੇ ਤਹਿਤ ਚਿੰਤਪੁਰਨੀ ਮੰਦਰ ਕੰਪਲੈਕਸ ਅਤੇ ਬਾਜ਼ਾਰ ਨਕਦੋਹ, ਦੌਲਤਪੁਰ ਚੌਕ, ਬੱਸ ਸਟੈਂਡ ਦੌਲਤਪੁਰ, ਬਨੇ ਦੀ ਹੱਟੀ ਅਤੇ ਗਗਰੇਟ ਦਾ ਨਿਰੀਖਣ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਇਸ ਮੌਕੇ ਵਪਾਰ ਮੰਡਲ ਚਿੰਤਪੁਰਨੀ ਨਾਲ ਮੀਟਿੰਗ ਕੀਤੀ ਗਈ ਅਤੇ ਸਮੂਹ ਦੁਕਾਨਦਾਰਾਂ ਨੂੰ ਬਾਲ ਮਜ਼ਦੂਰੀ ਐਕਟ 1986 ਬਾਰੇ ਜਾਗਰੂਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਬਾਲ ਮਜ਼ਦੂਰੀ ਕਰਵਾਉਣਾ ਕਾਨੂੰਨੀ ਜੁਰਮ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਬਾਲ ਮਜ਼ਦੂਰੀ ਕਾਨੂੰਨਾਂ ਦੀ ਉਲੰਘਣਾ ਕਰਦਾ ਹੈ ਤਾਂ 20,000 ਤੋਂ 50,000 ਰੁਪਏ ਤੱਕ ਦੇ ਜੁਰਮਾਨੇ ਅਤੇ ਦੋ ਸਾਲ ਦੀ ਕੈਦ ਦੀ ਵਿਵਸਥਾ ਹੈ।
ਇਸ ਦੌਰਾਨ ਜ਼ਿਲ੍ਹਾ ਕਿਰਤ ਅਫ਼ਸਰ ਸੋਹਣ ਲਾਲ ਜਲੋਟਾ ਅਤੇ ਲੇਬਰ ਇੰਸਪੈਕਟਰ ਨਵੀਨ ਕੁਮਾਰ ਹਾਜ਼ਰ ਸਨ।