ਠੰਡ ਚ’ ਹੁਸਿ਼ਆਰਪੁਰ ਦੀ ਕੰਡੀ ਕਨਾਲ ਪਸ਼ੂਆਂ ਲਈ ਬਣੀ ਤਸੀਹੇ ਦੇਣ ਅਤੇ ਮੌਤ ਦਾ ਚੈਂਬਰ, ਜਿਊਂਦੇ ਜੀਅ ਜਖਮੀ ਪਸ਼ੂਆਂ ਨੂੰ ਕੁੱਤੇ ਨੋਚ ਨੋਚ ਖਾਅ ਰਹੇ।

ਗੜ੍ਹਸੰਕਰ 04 ਦਸੰਬਰ - ਮਨੁੱਖੀ ਜੀਵਨ ਦੀ ਹੋਂਦ ਤੋਂ ਲੈ ਕੇ ਪਸ਼ੂ ਅਤੇ ਪੰਛੀ ਇੱਕ ਦੁਸਰੇ ਦਾ ਅਟੁੱਟ ਅੰਗ ਹਨ , ਨਾ ਤਾਂ ਮਨੁੱਖ ਪਸ਼ੂਆਂ ਦੀ ਹੋਂਦ ਤੋਂ ਬਿਨਾ ਜਿਊਂਦਾ ਰਹਿ ਸਕਦਾ ਹੈ ਅਤੇ ਨਾ ਹੀ ਪਸ਼ੂ , ਜੀਵ ਤੇ ਜੰਤੂ , ਪਰ ਫਿਰ ਮਨੁੱਖ ਉਨ੍ਹਾਂ ਨੂੰ ਤਸੀਹੇ ਦੇਣ ਤੱਕ ਹੀ ਕਿਉਂ ਸੀਮਤ ਹੋ ਕੇ ਰਹਿ ਗਿਆ ਹੈ ।

ਗੜ੍ਹਸੰਕਰ 04 ਦਸੰਬਰ - ਮਨੁੱਖੀ ਜੀਵਨ ਦੀ ਹੋਂਦ ਤੋਂ ਲੈ ਕੇ ਪਸ਼ੂ ਅਤੇ ਪੰਛੀ ਇੱਕ ਦੁਸਰੇ ਦਾ ਅਟੁੱਟ ਅੰਗ ਹਨ , ਨਾ ਤਾਂ ਮਨੁੱਖ ਪਸ਼ੂਆਂ ਦੀ ਹੋਂਦ ਤੋਂ ਬਿਨਾ ਜਿਊਂਦਾ ਰਹਿ ਸਕਦਾ ਹੈ ਅਤੇ ਨਾ ਹੀ ਪਸ਼ੂ , ਜੀਵ ਤੇ ਜੰਤੂ , ਪਰ ਫਿਰ ਮਨੁੱਖ ਉਨ੍ਹਾਂ ਨੂੰ ਤਸੀਹੇ ਦੇਣ ਤੱਕ ਹੀ ਕਿਉਂ ਸੀਮਤ ਹੋ ਕੇ ਰਹਿ ਗਿਆ ਹੈ । ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਤੇ ਹਰਜੀਤ ਸਿੰਘ ਨੇ ਹਮੇਸ਼ਾਂ ਦੀ ਤਰ੍ਹਾਂ ਸਰਦੀਆਂ ਦੇ ਦਿਨਾਂ ਵਿੱਚ ਧੁੰਦਾਂ ਦਾ ਲਾਹਾ ਲੈ ਕੇ ਕੁਝ ਸਵਾਰਥੀ ਲੋਕਾਂ ਵਲੋਂ ਜਿਊਂਦੇ ਜੀਅ ਅਪਣੇ ਪਾਲਤੂ ਅਤੇ ਜਖਮੀ ਹਾਲਤ ਵਿੱਚ ਪਸ਼ੂਆਂ ਨੂੰ ਕੰਡੀ ਕਨਾਲ ਵਿੱਚ ਸੁੱਟ ਦੇਣ , ਜਾ ਫਿਰ ਪਸ਼ੂਆਂ ਵਲੋਂ ਕਿਸੇ ਕਾਰਨਾਂ ਕਰਕੇ ਆਪ ਚਾਰੇ ਦੀ ਤਲਾਸ਼ ਵਿੱਚ ਨਹਿਰ ਵਿੱਚ ਉੱਤਰ ਜਾਣਾ ਤੇ ਦੁੱਖ ਪਾਉਂਣ ਅਤੇ ਪੰਜਾਬ ਸਰਕਾਰ ਦੇ ਅਵੇਸਲੇਪਨ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰਾਂ ਦਾ ਦਿਲ ਪੂਰੀ ਤਰ੍ਹਾਂ ਤਾਨਾਸ਼ਾਹ ਵਾਲਾ ਤੇ ਗੈਰ ਮਨੁੱਖਤਾ ਦੀ ਭਾਵਨਾ ਰੱਖਣ ਵਾਲਾ ਬਣ ਚੁੱਕਾ ਹੈ । ਧੀਮਾਨ ਨੇ ਕਿਹਾ ਕਿ ਅਤਿ ਦੀ ਠੰਡ ਵਿਚ ਪਿੰਡ ਮਹਿਤਪੁਰ ਤੋਂ ਲੈ ਕੇ ਕੋਂਡਲੇ ਤੱਕ ਘੱਟੋ ਘੱਟ 15 ਗਓੁਆਂ ਅਤੇ ਬੈਲ ਕੰਢੀ ਕਨਾਲ ਨਹਿਰ ਵਿੱਚ ਭੁੱਖ ਨਿਭਾਣੇ ਬਿਨ੍ਹਾਂ ਚਾਰੇ ਅਤੇ ਪਾਣੀ ਅਤੇ ਸ਼ੈਲਟਰ ਤੋਂ ਪੰਜਾਬ ਸਰਕਾਰ ਦੀਆਂ ਭਲਾਈ ਸਕੀਮਾਂ ਨੂੰ ਵੇਖ ਕੇ ਡੰਗ ਟਪਾ ਰਹੇ ਹਨ । ਉਨ੍ਹਾਂ ਦੱਸਿਆ ਕਿ ਕੋਂਡਲੇ ਕੋਲ ਕੰਡੀ ਕਨਾਲ ਵਿੱਚ ਇੱਕ ਬੈਲ ਜਖਮੀ ਹਾਲਤ ਵਿਚ ਵੇਖਿਆ ਤੇ ਜਿਸ ਨੂੰ ਜਿਊਂਦੇ ਜੀਅ ਕੁੱਤੇ ਨੋਚ ਨੋਚ ਕੇ ਖਾਅ ਰਹੇ ਸਨ।ਮੋਕੇ ਉਤੇ ਪਹਿਲਾਂ ਤਾਂ ਉਥੇ ਮਜੂਦ ਕੁੱਤਿਆ ਨੂੰ ਭਜਾਇਆ ਤੇ ਫਿਰ ਧੀਮਾਨ ਨੇ ਡਿਪਟੀ ਡਾਇਰੇਕਟ ਪਸ਼ੂ ਵੇਟਨਰੀ ਵਿਭਾਗ ਜੀ ਦੇ ਸਾਰਾ ਮਾਮਲਾ ਧਿਆਨ ਹੇਠ ਲਿਆਂਦਾ ਤੇ ਤੁਰੰਤ ਡਾਕਟਰ ਨੂੰ ਬੁਲਾ ਕੇ ਡਾਕਟਰ ਸ਼੍ਰੀ ਰਾਮ ਲੁਭਾਇਆ ਜੀ ਨੇ ਉਸ ਨੂੰ ਮੁਢੱਲੀ ਸਹਾਇਤਾ ਦਵਾਈ । ਪਰ ਉਸ ਬੈਲ ਦੀ ਹਾਲਤ ਨਾ ਜਿਊਂਦਾ ਰਹਿਣ ਵਾਲੀ ਬਣੀ ਪਈ ਹੈ । ਬੈਲ ਦੀ ਹਾਲਤ ਗੱਪਾਂ ਅਤੇ ਫਲੈਕਸਾਂ ਵਾਲੀ ਸਰਕਾਰ ਦੀ ਕਾਰਗੁਜਾਰੀ ਉਤੇ ਅਨੇਕਾਂ ਸਵਾਲ ਖੜੇ ਕਰ ਰਹੀ ਸੀ । ਸਰਕਾਰਾਂ ਦੇ ਕੋਲ ਫਲੈਕਸਾਂ ਉਤੇ ਝੂੱਠੀਆਂ ਐਡਵਰਟਾਇਜਮੈਂਟ ਕਰਨ ਵਾਸਤੇ ਤਾਂ ਪੈਸੇ ਹਨ ਪਰ ਪਸ਼ੂ ਧੰਨ ਉਤੇ ਜੁ਼ਲਮ ਰੋਕਣ ਲਈ ਕੋਈ ਵੀ ਸਿਸਟਮ ਉਪਲਬੱਧ ਨਹੀਂ ਹੈ । ਧੀਮਾਨ ਨੇ ਕਿਹਾ ਕਿ ਅਸੀਂ ਕਿੰਨੇ ਕਿਸਮਤ ਵਾਲੇ ਹਾਂ ਕਿ ਸਾਡੇ ਦੇਸ਼ ਵਿਚ 1890 ਵਿਚ ਪਰੀਵੇਨਸ਼ਨ ਆਡ ਕਰੁਐਲੀਟੀ ਟੂ ਐਨੀਮਲ ਐਕਟ ਹੋਂਦ ਵਿੱਚ ਆਇਆ ਤੇ ਫਿਰ 1960 ਵਿਚ ਦੁਬਾਰਾ ਉਸ ਕਾਨੂੰਨ ਨੇ ਜਨਮ ਲਿਆ । ਪਰ ਬਦਕਿਸਮਤ ਇਹ ਹੈ ਕਿ ਸਾਡੀਆਂ ਸਰਕਾਰਾ ਨੇ ਚੰਗੇ ਕਾਨੂੰਨਾ ਨੂੰ ਅਪਣੇ ਚਾਹ ਪਕੋੜੇ ਛੱਕਣ ਤੱਕ ਹੀ ਸੀਮਤ ਕਰ ਲਿਆ ਅਤੇ ਨਾ ਹੀ ਐਨੀਮਲ ਵੇਲਫੈਅਰ ਨਿਯਮ ਲੋਕਾਂ ਤੱਕ ਪਹੁੰਚੇ।
ਧੀਮਾਨ ਨੇ ਦੱਸਿਆ ਕਿ ਦਾ ਪਰੀਵੇਨਸ਼ਨ ਆਫ ਕਰੂਐਲੀਟੀ ਟੂ ਐਨੀਮਲ ਐਕਟ 1960 ਅਨੁਸਾਰ ਕਿਸੇ ਵੀ ਪਸ਼ੂ ਉਤੇ ਜੁ਼ਲਮ ਕਰਨਾ,ਉਸ ਨੂੰ ਬਿਨ੍ਹਾਂ ਮਤਲਵ ਤਸੀਹੇ ਦੇਣਾ , ਜਿਆਦਾ ਕੰਮ ਲੈਣਾ ਆਦਿ ਸਭ ਜੁ਼ਲਮ ਦੀ ਛ੍ਰੇਣੀ ਵਿੱਚ ਆਉਂਦਾ ਹੈ।ਪਰ ਕਰੋੜਾਂ ਰੁਪਏ ਦਾ ਕਾਓ ਸੈਸ ਡਕਾਰਨ ਵਾਲੀ ਸਰਕਾਰ ਪਸ਼ੂਆਂ ਦੀ ਵੈਲਫੇਅਰ ਘੱਟ ਅਤੇ ਅਪਣੀ ਵੇਲਫੇਅਰ ਕਰਨ ਵੱਲ ਜਿਆਦਾ ਧਿਆਨ ਦੇ ਰਹੀ ਹੈ।ਨਿਯਮਾਂ ਅਨੁਸਾਰ ਪਸ਼ੂ ਨੂੰ ਮਾਰਨਾ ਵੀ ਗੈਰ ਕਨੂੰਨੀ ਹੈ ।ਇਥੇ ਮਾਰਨਾ ਤਾਂ ਇਕ ਪਾਸੇ ਰਿਹਾ ਪਰ ਜਿਊਂਦੇ ਜੀਅ ਕੁੱਤੇ ਨੋਚ ਨੋਚ ਦੇ ਖਾਅ ਜਾਂਦੇ ਹਨ । ਪਰ ਇਹ ਦੁਨੀਆਂ ਦਾ ਸਭ ਤੋਂ ਵੱਡਾ ਜੁ਼ਲਮ ਉਸ ਦੇਸ਼ ਵਿਚ ਹੋ ਰਿਹਾ ਹੈ ਜੋ ਦੁਨੀਆਂ ਦੀ ਸ਼ਕਤੀ ਬਨਣ ਦੀਆਂ ਦੁਹਾਈਆਂ ਦੇ ਰਿਹਾ ਹੈ । ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਪਸ਼ੂਆਂ ਦੀ ਭਲਾਈ ਲਈ ਕੋਈ ਨੀਤੀ ਤੱਕ ਦਾ ਪ੍ਰਬੰਧ ਨਹੀਂ । ਪਰ ਜਿਹੜੇ ਪਸ਼ੂ ਕੰਡੀ ਕਨਾਲ ਵਿਚ ਭੂੱਖੇ,ਪਿਆਸੇ ਮਰ ਰਹੇ ਨੇ ਉਨ੍ਹਾਂ ਲਈ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਜੁੰਮੇਵਾਰ ਹੈ । ਧੀਮਾਨ ਨੇ ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸਿ਼ਆਰ ਜੀ ਨੂੰ ਮੇਲ ਕਰਕੇ ਪਸ਼ੂਆਂ ਲਈ ਕ੍ਰੈਨ ਦਾ ਪ੍ਰਬੰਧ ਕਰਵਾ ਕੇ ਤੁਰੰਤ ਗਓੂਸ਼ਾਲਾ ਵਿੱਚ ਪਹੁੰਚਾਉਣ ਦੀ ਮੰਗ ਕੀਤੀ ਅਤੇ ਸਾਰੇ ਖਰਚੇ ਦਾ ਬਿੱਲ ਕੰਡੀ ਕਨਾਲ ਅਤੇ ਖੇਤੀਬਾੜੀ ਵਿਭਾਗ ਤੋਂ ਵਸੂਲਿਆ ਜਾਵੇ ।ਉਨ੍ਹਾਂ ਇਸ ਸਬੰਧੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਮੇਲ ਕਰਕੇ ਸਾਰੀ ਸਥਿਤੀ ਨੂੰ ਲੈ ਕੇ ਸ਼ਕਾਇਤ ਦਰਜ ਕਰਵਾਈ ।