ਤੱਪ ਅਸਥਾਨ ਤੀਰਥੀਆਣਾ ਮੰਦਰ ਗੜ੍ਹਸ਼ੰਕਰ ਤੋਂ 16ਦਸੰਬਰ ਦੀ ਸ਼ੋਭਾ ਯਾਤਰਾ ਲਈ ਬੀਤ ਇਲਾਕੇ ਚ ਭਾਰੀ ਉਤਸ਼ਾਹ ।

ਗੜ੍ਹਸ਼ੰਕਰ 02 ਦਸੰਬਰ - ਅੱਜ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਵੱਖ ਵੱਖ ਪਿੰਡਾਂ ਉਘੇ ਸਮਾਜ ਸੇਵੀ ਉਂਕਾਰ ਸਿੰਘ ਚਾਹਲਪੁਰੀ ਅਤੇ ਬਿੱਲਾਂ ਕੰਬਾਲਾ ਦੀ ਅਗਵਾਈ ਚ 16 ਦਸੰਬਰ ਦੀ ਤੱਪ ਅਸਥਾਨ ਤੀਰਥੀਆਣਾ ਮੰਦਰ ਗੜ੍ਹਸ਼ੰਕਰ ਤੋਂ ਚੱਲਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਚ ਬੀਤ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਵਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ

ਗੜ੍ਹਸ਼ੰਕਰ 02 ਦਸੰਬਰ - ਅੱਜ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਵੱਖ ਵੱਖ ਪਿੰਡਾਂ ਉਘੇ ਸਮਾਜ ਸੇਵੀ ਉਂਕਾਰ ਸਿੰਘ ਚਾਹਲਪੁਰੀ ਅਤੇ ਬਿੱਲਾਂ ਕੰਬਾਲਾ ਦੀ ਅਗਵਾਈ ਚ 16 ਦਸੰਬਰ ਦੀ ਤੱਪ ਅਸਥਾਨ ਤੀਰਥੀਆਣਾ ਮੰਦਰ ਗੜ੍ਹਸ਼ੰਕਰ ਤੋਂ ਚੱਲਣ ਵਾਲੀ ਵਿਸ਼ਾਲ ਸ਼ੋਭਾ ਯਾਤਰਾ ਚ ਬੀਤ ਇਲਾਕੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਲ ਕਰਵਾਉਣ ਲਈ ਮੀਟਿੰਗਾਂ ਕੀਤੀਆਂ ਗਈਆਂ ਜਿਹਨਾਂ ਵਿੱਚ ਬੀਤ ਇਲਾਕੇ ਦੇ ਲੋਕਾਂ ਨੇ ਇਸ ਯਾਤਰਾ ਚ ਵੱਡੀ ਗਿਣਤੀ ਸ਼ਾਮਲ ਹੋਣ ਦਾ ਭਰਵਾਂ ਹੁੰਗਾਰਾ ਦਿੱਤਾ। ਇਹਨਾਂ ਮੀਟਿੰਗਾਂ ਚ ਉਂਕਾਰ ਸਿੰਘ ਚਾਹਲਪੁਰੀ ਤੇ ਬਿੱਲਾ ਕੰਬਾਲਾ ਦੇ ਨਾਲ ਅਲੋਕ ਰਾਣਾ, ਅਸ਼ਵਨੀ ਐਰੀ, ਸੁਰੇਸ਼ ਕੁਮਾਰ, ਦੇਸਰਾਜ, ਸੂਰਜ ਪ੍ਰਕਾਸ਼, ਬੱਗਾ, ਨੰਦ ਰਾਮ, ਵਿੱਕੀ ਰਾਣਾ, ਜੱਸੀ ਬਾਬਾ ਆਦਿ ਹਾਜ਼ਰ ਸਨ।