ਘਨੌਰ ਕਾਲਜ ਵਿੱਚ ਸਮਾਗਮ ‘ਸਿਰਜਣਾ ਬੈਠਕ’ ਕਰਵਾਇਆ

ਘਨੌਰ, 2 ਦਸੰਬਰ- ਯੂਨੀਵਰਸਿਟੀ ਕਾਲਜ ਘਨੌਰ ਵਿੱਚ ਸਿਰਜਣਾ ਬੈਠਕ ਨਾਮ ਤੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕਾਲਜ ਵੱਲੋਂ ਵਿਦਿਆਰਥੀ ਮੈਗਜੀਨ ਵੀਚਾਰ ਦਾ ਪਹਿਲਾ ਅੰਕ ਵਿਦਿਆਰਥੀਆਂ ਦੇ ਨਾਮ ਕੀਤਾ ਗਿਆ।

ਘਨੌਰ, 2 ਦਸੰਬਰ- ਯੂਨੀਵਰਸਿਟੀ ਕਾਲਜ ਘਨੌਰ ਵਿੱਚ ਸਿਰਜਣਾ ਬੈਠਕ ਨਾਮ ਤੇ ਸਮਾਗਮ ਕਰਵਾਇਆ ਗਿਆ ਜਿਸ ਦੌਰਾਨ ਕਾਲਜ ਵੱਲੋਂ ਵਿਦਿਆਰਥੀ ਮੈਗਜੀਨ ਵੀਚਾਰ ਦਾ ਪਹਿਲਾ ਅੰਕ ਵਿਦਿਆਰਥੀਆਂ ਦੇ ਨਾਮ ਕੀਤਾ ਗਿਆ।

ਇਸ ਮੌਕੇ ਮੈਗਜ਼ੀਨ ਦੇ ਪਹਿਲੇ ਅੰਕ ਦੇ ਸਾਰੇ ਵਿਦਿਆਰਥੀ ਲੇਖਕ ਤੇ ਸੰਪਾਦਕੀ ਮੰਡਲ ਮਿਲ ਕੇ ਬੈਠੇ। ਇਸ ਮੌਕੇ ਵਿਦਿਆਰਥੀ ਲੇਖਕਾਂ ਦੀ ਹੌਸਲਾ ਅਫਜਾਈ ਕਰਨ ਲਈ ਡਾ.ਸਵਰਾਜ ਰਾਜ ਅਤੇ ਪੰਜਾਬੀ ਲੇਖਕ ਡਾ.ਕੁਲਦੀਪ ਸਿੰਘ ਦੀਪ ਵਿਸ਼ੇਸ਼ ਤੌਰ ਤਸ਼ਾਮਿਲ ਹੋਏ।

ਵਿਦਿਆਰਥੀਆਂ ਦੀਆਂ ਰਚਨਾਵਾਂ ਤੇ ਟਿੱਪਣੀ ਕਰਦਿਆਂ ਡਾਕਟਰ ਸਵਰਾਜ ਰਾਜ ਨੇ ਕਿਹਾ ਕਿ ਸਿਰਜਣਾ ਤੇ ਕਵਿਤਾ ਨਾਲ ਜੁੜਨ ਦਾ ਅਰਥ ਹੈ ਕਿ ਵਿਦਿਆਰਥੀ ਆਪਣੇ ਆਲੇ ਦੁਆਲੇ ਨੂੰ ਕਿੰਨੀ ਸ਼ਿੱਦਤ ਨਾਲ ਵੇਖ ਰਿਹਾ ਹੈ। ਕਵਿਤਾ ਦੇ ਰਸਤੇ ਹੋ ਕੇ ਅਸੀਂ ਦੁਨੀਆ ਨੂੰ ਦੇਖਣਾ ਤੇ ਸੁਣਨਾ ਸਿੱਖਦੇ ਹਾਂ। ਡਾ. ਕੁਲਦੀਪ ਸਿੰਘ ਦੀਪ ਨੇ ਕਿਹਾ ਕਿ ਸਾਡੇ ਵਿਦਿਆਰਥੀ ਉਹ ਕਲਮਾ ਹਨ ਜੋ ਪੱਤਝੜ ਤੋਂ ਬਾਅਦ ਬਹਾਰ ਲੈ ਕੇ ਆਉਣਗੇ।

ਮੈਗਜੀਨ ਦੇ ਸੰਪਾਦਕ ਡਾ. ਰਵਿੰਦਰ ਸਿੰਘ ਘੁੰਮਣ ਨੇ ਆਏ ਮਹਿਮਾਨਾ ਅਤੇ ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਦਾ ਅਰਥ ਵਿਚਾਰ ਕਰਨਾ ਤੇ ਵਿਚਾਰ ਰੱਖਣਾ ਹੈ।

ਕਾਲਜ ਪ੍ਰਿੰਸੀਪਲ ਡਾਕਟਰ ਲਖਵੀਰ ਸਿੰਘ ਗਿੱਲ ਨੇ ਕਿਹਾ ਕਿ ਇਹ ਮੈਗਜ਼ੀਨ ਸਾਡੇ ਸਾਰੇ ਕਾਰਜਾਂ ਦਾ ਇਤਿਹਾਸਿਕ ਦਸਤਾਵੇਜ ਵੀ ਹੈ ਤੇ ਵਿਦਿਆਰਥੀਆਂ ਦੇ ਅੰਦਰਲੀ ਦੁਨੀਆ ਦਾ ਜਾਹਰ ਰੂਪ ਹੈ।

ਇਸ ਮੌਕੇ ਸੰਪਾਦਕੀ ਮੰਡਲ ਵਿਚੋਂ ਡਾ.ਅਨੁਜੋਤ ਸੋਨੀ, ਡਾ.ਪਦਮਨੀ ਤੋਮਰ, ਡਾ. ਸੰਜੀਵ ਕੁਮਾਰ, ਅਸਿਸਟੈਂਟ ਪ੍ਰੋਫੈਸਰ ਗੁਰਵਿੰਦਰ ਸਿੰਘ ਦੇ ਨਾਲ ਨਾਲ ਡਾ.ਕੁਲਦੀਪ ਸਿੰਘ, ਡਾ.ਜਸਵਿੰਦਰ ਕੌਰ ਮੌਜੂਦ ਰਹੇ ਇਸ ਸਮਾਗਮ ਦਾ ਸੰਚਾਲਨ ਕਾਲਜ ਡਾਕਟਰ ਰਵਿੰਦਰ ਸਿੰਘ ਰਵੀ ਨੇ ਬੜੇ ਕਾਵਿਕ ਅੰਦਾਜ਼ ਵਿੱਚ ਕੀਤਾ।