ਸ਼ੈਮਰੌਕ ਸਕੂਲ ਵੱਲੋਂ ਇੰਟਰ ਸਕੂਲ ਬੈਂਡ ਮੁਕਾਬਲਿਆਂ ਦਾ ਆਯੋਜਨ ਸੇਂਟ ਕਬੀਰ ਸਕੂਲ ਪਹਿਲੇ, ਸ਼ੈਮਰੌਕ ਸਕੂਲ ਦੂਜੇ ਅਤੇ ਸੇਂਟ ਸੋਲਜਰ ਸਕੂਲ ਤੀਜੇ ਸਥਾਨ ਤੇ ਰਹੇ
ਐਸ ਏ ਐਸ ਨਗਰ, 1 ਦਸੰਬਰ - ਸ਼ੈਮਰਾਕ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 69 ਵੱਲੋਂ ਟ੍ਰਾਈ ਸਿਟੀ ਦੇ ਸਕੂਲਾਂ ਦਰਮਿਆਨ ਬੈਡ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਬੁਲਾਰੇ ਨੇ ਦੱਸਿਆ ਕਿ ਸਕੂਲ ਵੱਲੋਂ ਲਗਾਤਾਰ ਛੇ ਸਾਲਾਂ ਤੋਂ ਕਰਵਾਏ ਜਾ ਰਹੇ ਮੁਕਾਬਲਿਆਂ ਵਿਚ ਇਸ ਵਾਰ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਸਮੇਤ ਆਸ ਪਾਸ ਇਲਾਕਿਆਂ ਦੇ ਸਕੂਲਾਂ ਨੇ ਹਿੱਸਾ ਲਿਆ।

ਇਸ ਮੌਕੇ ਸੰਗੀਤਕਾਰ ਅਜੈ ਰਾਣੌਂਤ ਅਤੇ ਰਿਸ਼ਿਕਾ ਕਪੂਰ ਨੇ ਇਸ ਪ੍ਰੋਗਰਾਮ ਦੇ ਜੱਜਾਂ ਦੀ ਭੂਮਿਕਾ ਨਿਭਾਈ। ਇਸ ਮੌਕੇ ਏਅਰ ਕਮੋਡੋਰ ਨਿਤਿਨ ਸਾਠੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਬੁਲਾਰੇ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿਚ ਸੇਂਟ ਕਬੀਰ ਸਕੂਲ, ਚੰਡੀਗੜ੍ਹ ਨੇ ਪਹਿਲਾ, ਸ਼ੈਮਰਾਕ ਸਕੂਲ ਨੇ ਦੂਜਾ ਅਤੇ ਸੇਂਟ ਸੋਲਜਰ ਸਕੂਲ ਨੇ ਤੀਜਾ ਸਥਾਨ ਹਾਸਿਲ ਕੀਤਾ। ਉਹਨਾਂ ਦੱਸਿਆ ਕਿ ਸੇਂਟ ਸੋਲਜਰ ਸਕੂਲ, ਸੈਕਟਰ 16 ਪੰਚਕੂਲਾ ਤੋਂ ਤਿਸ਼ਿਆ ਅਤੇ ਕੁੰਦਨ ਇੰਟਰਨੈਸ਼ਨਲ ਸਕੂਲ, ਸੈਕਟਰ 46 ਦੇ ਅਵੀ ਨਰੂਲਾ ਨੂੰ ਵਧੀਆ ਗਾਇਕ ਚੁਣਿਆ ਗਿਆ ਜਦੋਂਕਿ ਸ਼ੈਮਰੌਕ ਸਕੂਲ ਦੇ ਵਿਭੋਰ ਨੂੰ ਵਧੀਆ ਕੀ ਬੋਰਡ ਪਲੇਅਰ ਚੁਣਿਆ ਗਿਆ।
ਇਸ ਮੌਕੇ ਸੋਪਿਨਸ ਸਕੂਲ, ਸੈਕਟਰ 32 ਦੇ ਸਾਤਵਿਕ ਨੂੰ ਵਧੀਆ ਢੋਲਕ ਵਾਦਕ ਅਤੇ ਦੂਨ ਇੰਟਰਨੈਸ਼ਨਲ ਸਕੂਲ, ਮੁਹਾਲੀ ਦੇ ਅਵੀਜੋਤ ਨੂੰ ਸਰਵੋਤਮ ਬਾਸਿਸਟ ਚੁਣਿਆ ਗਿਆ। ਜੇਤੂ ਵਿਦਿਆਰਥੀਆਂ ਨੂੰ ਸਕੂਲ ਦੇ ਪ੍ਰਿੰਸੀਪਲ ਪ੍ਰਨੀਤ ਸੋਹਲ ਅਤੇ ਐਮ ਡੀ ਕਰਨ ਬਾਜਵਾ ਵੱਲੋਂ ਟਰਾਫੀਆਂ ਦਿੱਤੀਆਂ ਗਈਆਂ।