
ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਮਾਹਿਲਪੁਰ, - (27 ਨਵੰਬਰ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਸਵੀਰ ਅੱਗੇ ਆਸਥਾ ਦੇ ਪ੍ਰਤੀਕ ਵਜੋਂ ਦੀਵੇ ਜਗਾਏ ਗਏ ਅਤੇ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਉਨਾਂ ਵੱਲੋਂ ਦਿਖਾਏ ਸਚਿਆਈ ਦੇ ਮਾਰਗ ਤੇ ਚੱਲਣ ਦਾ ਸੰਕਲਪ ਕੀਤਾ ਗਿਆl
ਮਾਹਿਲਪੁਰ, - (27 ਨਵੰਬਰ) ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਅੱਜ ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਕੀਤਾ ਗਿਆl ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤਸਵੀਰ ਅੱਗੇ ਆਸਥਾ ਦੇ ਪ੍ਰਤੀਕ ਵਜੋਂ ਦੀਵੇ ਜਗਾਏ ਗਏ ਅਤੇ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਉਨਾਂ ਵੱਲੋਂ ਦਿਖਾਏ ਸਚਿਆਈ ਦੇ ਮਾਰਗ ਤੇ ਚੱਲਣ ਦਾ ਸੰਕਲਪ ਕੀਤਾ ਗਿਆl ਇਸ ਤੋਂ ਬਾਅਦ ਬਾਬਾ ਜੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆl ਇਸ ਮੌਕੇ ਐਨਆਰਆਈ ਕਮਲਜੀਤ ਕੌਰ ਸਾਬਕਾ ਸਰਪੰਚ ਪਿੰਡ ਮਹਿਮਦੋਵਾਲ, ਸੀਮਾ ਰਾਣੀ ਬੋਧ, ਰਿਟਾਇਰਡ ਏਐਸਆਈ ਸੁਖਦੇਵ ਸਿੰਘ, ਨਿਰਮਲ ਕੌਰ, ਡਾਕਟਰ ਪਰਮਿੰਦਰ ਸਿੰਘ ਅਪਥੈਲਮਿਕ ਅਫਸਰ, ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਮੁਲਾਜ਼ਮ, ਜਗਤਾਰ ਸਿੰਘ ਸਾਬਕਾ ਐਸਡੀਓ ਬਿਜਲੀ ਬੋਰਡ, ਕ੍ਰਿਸ਼ਨਾ ਚੰਡੀਗੜ੍ਹ, ਛਿਨਾ, ਪੰਕਜ,ਗੁਰਮੇਲ ਸਿੰਘ, ਨਿਰਮਲ ਸਿੰਘ ਮੁੱਗੋਵਾਲ, ਪਰਮਜੀਤ ਕੌਰ, ਸਨੇਹ ਲਤਾ ਮੁੱਗੋਵਾਲ, ਜੀਤੂ, ਜਸਵਿੰਦਰ ਕੌਰ, ਦੀਆ, ਪ੍ਰਭਜੋਤ ਕੌਰ, ਜੈਸਮੀਨ, ਰਾਣੋ, ਬਿੱਲਾ, ਆਦਿ ਹਾਜ਼ਰ ਸਨl ਇਸ ਤੋਂ ਬਾਅਦ ਸਾਰੀ ਸੰਗਤ ਗੁਰਦੁਆਰਾ ਪੀਰ ਬਾਲਾ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗਈl ਉਸ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਨਾਲ ਲੱਗਦੇ ਸਾਈ ਗੁਲਾਬ ਸ਼ਾਹ ਦੇ ਧਾਰਮਿਕ ਅਸਥਾਨ ਅਤੇ ਪੁਰਾਤਿਨ ਚਰਚ ਦੇ ਦਰਸ਼ਨ ਦੀਦਾਰੇ ਕੀਤੇ ਗਏl ਇਸ ਤੋਂ ਬਾਅਦ ਸਾਰੇ ਸਾਥੀ ਮੈਲੀ ਡੈਮ ਦੇਖਣ ਵਾਸਤੇ ਗਏl ਸਾਰਿਆਂ ਨੇ ਰਲ ਮਿਲ ਕੇ ਚਾਹ ਪਾਣੀ ਛਕਿਆ ਅਤੇ ਸ਼ਬਦ ਕੀਰਤਨ ਕਰਕੇ ਅਧਿਆਤਮਿਕ ਆਨੰਦ ਦੀ ਪ੍ਰਾਪਤੀ ਕੀਤੀl ਇਸ ਮੌਕੇ ਗੱਲਬਾਤ ਕਰਦਿਆਂ ਡਾਕਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਔਰਤ ਜਾਤੀ ਦਾ ਸਤਿਕਾਰ ਕਰਨ, ਦੁਖਿਆਰੇ ਲੋਕਾਂ ਦੀ ਮਦਦ ਕਰਨ, ਹਰ ਤਰ੍ਹਾਂ ਦੇ ਨਸ਼ਿਆਂ ਤੋਂ ਦੂਰ ਰਹਿਣ, ਰੋਜਾਨਾ ਨਾਮ ਸਿਮਰਨ ਦੇ ਅਭਿਆਸ ਨਾਲ ਪ੍ਰਕਿਰਤੀ ਦੇ ਸੱਚ ਨੂੰ ਜਾਨਣ ਅਤੇ ਕੁਦਰਤ ਨਾਲ ਪਿਆਰ ਕਰਨ ਦਾ ਸੰਦੇਸ਼ ਦਿੱਤਾ ਹੈl ਇਸ ਮੌਕੇ ਨਿਰਵਾਣੁ ਕੁਟੀਆਂ ਵੱਲੋਂ ਸਮਾਗਮ ਦੇ ਸਹਿਯੋਗੀ ਸੱਜਣਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆl
