ਸੀਹਵਾਂ ਸਕੂਲ ਦੀਆਂ ਵਿਦਿਆਰਥਣਾਂ ਵਲੋਂ ‘ਛਿੰਝ ਛਰਾਹਾਂ ਦੀ’ ਵਿਰਾਸਤੀ ਮੇਲੇ ਵਿੱਚ ਯੋਗਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ।

ਗੜ੍ਹਸ਼ੰਕਰ 26 ਨਵੰਬਰ - ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਬੀਤ ਖੇਤਰ ਦੇ ਪਿੰਡ ਅਚਲਪੁਰ ਵਿਖੇ ਲਗਦੇ ਚਾਰ ਰੋਜ਼ਾ ਸਲਾਨਾ ‘ਛਿੰਝ ਛਰਾਹਾਂ ਦੀ’ ਵਿਰਾਸਤੀ ਮੇਲੇ ਦੇ ਆਖਰੀ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਦੀਆਂ ਵਿਦਿਆਰਥਣਾਂ ਮਹਿਕ ਪੁਰੀ, ਰਿਧੀ ਪੁਰੀ ਅਤੇ ਖੁਸ਼ਪ੍ਰੀਤ ਕੌਰ ਵਲੋਂ ਸਕੂਲ ਇੰਚਾਰਜ ਨਰਿੰਦਰ ਕੌਰ ਦੀ ਅਗਵਾਈ ਹੇਠ ਯੋਗਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ।

ਗੜ੍ਹਸ਼ੰਕਰ 26 ਨਵੰਬਰ - ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਬੀਤ ਖੇਤਰ ਦੇ ਪਿੰਡ ਅਚਲਪੁਰ ਵਿਖੇ ਲਗਦੇ ਚਾਰ ਰੋਜ਼ਾ ਸਲਾਨਾ ‘ਛਿੰਝ ਛਰਾਹਾਂ ਦੀ’ ਵਿਰਾਸਤੀ ਮੇਲੇ ਦੇ ਆਖਰੀ ਦਿਨ ਸਰਕਾਰੀ ਐਲੀਮੈਂਟਰੀ ਸਕੂਲ ਸੀਹਵਾਂ ਦੀਆਂ ਵਿਦਿਆਰਥਣਾਂ ਮਹਿਕ ਪੁਰੀ, ਰਿਧੀ ਪੁਰੀ ਅਤੇ ਖੁਸ਼ਪ੍ਰੀਤ ਕੌਰ ਵਲੋਂ ਸਕੂਲ ਇੰਚਾਰਜ ਨਰਿੰਦਰ ਕੌਰ ਦੀ ਅਗਵਾਈ ਹੇਠ ਯੋਗਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ।ਵੱਡੀ ਗਿਣਤੀ ਹਾਜ਼ਰੀਨ ਦਰਸ਼ਕਾਂ ਵਲੋਂ ਵਿਦਿਆਰਥਣਾਂ ਦੀ ਪ੍ਰਸ਼ੰਸਾ ਕੀਤੀ।ਇਸ ਮੌਕੇ ਬੀਤ ਭਲਾਈ ਕਮੇਟੀ ਵਲੋਂ ਅਧਿਆਪਕਾ ਨਰਿੰਦਰ ਕੌਰ ਅਤੇ ਵਿਦਿਆਰਥਣਾਂ ਨੂੰ ਵਿਸ਼ੇਸ਼ ਤੀਰ ’ਤੇ ਸਨਮਾਨਿਤ ਕੀਤਾ ਗਿਆ।ਸਕੂਲ ਵਿੱਚ ਵੱਖਰੇ ਸਮਾਗਮ ਦੌਰਾਨ ਵਿਦਿਆਰਥਣਾਂ ਨੂੰ ਯੋਗਾ-ਕਿੱਟ ਅਤੇ ਨਕਦੀ ਨਾਲ਼ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਸਕੂਲ ਸਟਾਫ਼, ਵਿਦਿਆਰਥੀ, ਆਂਗਨਵਾੜੀ ਸਟਾਫ਼ ਅਤੇ ਮਾਪੇ ਹਾਜ਼ਰ ਸਨ।