ਬਲੌਂਗੀ ਥਾਣੇ ਦੇ ਐਸ ਐਚ ਓ ਸ ਗੌਰਵਬੰਸ ਸਿੰਘ ਨੇ ਚਾਰਜ ਸੰਭਾਲਿਆ

ਬਲੌਂਗੀ, 25 ਨਵੰਬਰ - ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਬਲੌਂਗੀ ਥਾਣੇ ਵਿੱਚ ਐਸ ਐਚ ਓ ਸ ਗੌਰਵਬੰਸ ਸਿੰਘ ਵਲੋਂ ਚਾਰਜ ਸੰਭਾਲਿਆ ਗਿਆ। ਇਸ ਮੌਕੇ ਐਸਐਚਓ ਸ ਗੌਰਵਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਜਾਬ ਦੇ 12 ਵੱਖ ਵੱਖ ਜ਼ਿਲ੍ਹਿਆਂ ਦੇ ਥਾਣੇ ਵਿੱਚ ਬਤੌਰ ਐਸ ਐਚ ਓ ਡਿਊਟੀ ਨਿਭਾਈ ਗਈ ਹੈ ਅਤੇ ਇਸ ਤੋਂ ਇਲਾਵਾ ਏ ਜੀ ਟੀ ਐਫ ਵਿੱਚ 1ਸਾਲ 3 ਮਹੀਨੇ ਡਿਊਟੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਪੁਲੀਸ ਥਾਣੇ ਵਿੱਚ ਆਮ ਜਨਤਾ ਦੀ ਪਹਿਲ ਦੇ ਅਧਾਰ ਤੇ ਸੁਣਵਾਈ ਕੀਤੀ ਜਾਵੇਗੀ ਅਤੇ ਗੈਰ ਸਮਾਜਿਕ ਅਨਸਰਾਂ ਅਤੇ ਨਸ਼ਾ ਤਸਕਰਾਂ ਦੇ ਖਿਲਾਫ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੁਲੀਸ ਨੂੰ ਸਹਿਯੋਗ ਕਰਨ ਅਤੇ ਆਮ ਲੋਕਾਂ ਵਲੋਂ ਗੈਰ ਸਮਾਜਿਕ ਅਨਸਰਾਂ ਅਤੇ ਨਸ਼ਾ ਤਸਕਰ ਬਾਰੇ ਦਿੱਤੀ ਗਈ ਜਾਣਕਾਰੀ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਜਾਵੇਗਾ।