ਮਾਤਾ ਕਲਿਆਣੀ ਮੰਦਰ ਖੰਨੀ ਵਿਖੇ ਸਲਾਨਾ ਭੰਡਾਰਾ 4 ਫਰਵਰੀ ਦਿਨ ਐਤਵਾਰ ਨੂੰ ਕਰਵਾਉਣ ਦੀਆਂ ਤਿਆਰੀਆਂ ਜ਼ੋਰਾਂ ਤੇ

ਮਾਹਿਲਪੁਰ, (27 ਦਸੰਬਰ) - ਮਾਹਿਲਪੁਰ- ਜੇਜੋ ਦੁਆਬਾ ਮੁੱਖ ਮਾਰਗ ਤੇ ਸਥਿਤ ਮਾਤਾ ਕਲਿਆਣੀ ਮੰਦਰ ਵਿਖੇ ਸਲਾਨਾ ਭੰਡਾਰਾ 4 ਫਰਵਰੀ 2024 ਦਿਨ ਐਤਵਾਰ ਨੂੰ ਹੋ ਰਿਹਾ ਹੈl ਸਮੁੱਚੇ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦਿਆਂ ਮਾਤਾ ਕਲਿਆਣੀ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਿਲਕ ਰਾਜ ਖੰਨੀ ਨੇ ਦੱਸਿਆ ਕਿ 28 ਜਨਵਰੀ ਦਿਨ ਐਤਵਾਰ ਤੋਂ 3 ਫਰਵਰੀ ਤੱਕ ਸਵੇਰੇ 11 ਵਜੇ ਤੋਂ ਸ਼ਾਮੀ 4 ਵਜੇ ਤੱਕ ਮਾਤਾ ਕਲਿਆਣੀ ਮੰਦਰ ਵਿਖੇ ਕਥਾਵਾਚਕ ਸਤਿਕਾਰਯੋਗ ਰਾਜ ਨੰਦਨੀ ਜੀ ਰੋਜਾਨਾ ਸ੍ਰੀ ਮੱਧ ਭਾਗਵਤ ਕਥਾ ਕਰਿਆ ਕਰਨਗੇl 3 ਫਰਵਰੀ 2024 ਦਿਨ ਸ਼ਨੀਵਾਰ ਨੂੰ ਲੋੜਵੰਦ ਲੜਕੀਆਂ ਦੇ ਵਿਆਹ ਦੀ ਰਸਮ ਕੀਤੀ ਜਾਵੇਗੀl

ਉਹਨਾਂ ਦੱਸਿਆ ਕਿ ਲੋੜਵੰਦ ਵਿਅਕਤੀ ਕਮੇਟੀ ਮੈਂਬਰਾਂ ਨਾਲ ਸੰਪਰਕ ਕਰਕੇ ਵਿਆਹ ਦੀ ਬੁਕਿੰਗ ਕਰਵਾ ਸਕਦੇ ਹਨl ਸਮਾਗਮ ਦੇ ਅਖੀਰਲੇ ਦਿਨ ਪ੍ਰਸਿੱਧ  ਗਾਇਕ ਕਨਵਰ ਗਰੇਵਾਲ ਅਤੇ ਸੰਦੀਪ ਉਦਣਵਾਲੀਆ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇl ਲੰਗਰ ਦੀ ਸੇਵਾ ਰਿੰਪੀ ਆੜਤੀ ਦੇ ਸਹਿਯੋਗੀਆਂ ਵੱਲੋਂ ਕੀਤੀ ਜਾਵੇਗੀl ਉਹਨਾਂ ਦੱਸਿਆ ਕਿ ਸ੍ਰੀ ਹੈਪੀ ਅਗਰਵਾਲ, ਸ੍ਰੀ ਜੋਗਿੰਦਰ ਪਾਲ ਮੈਨਨ, ਡੀ.ਐਫ.ਓ. ਦੇਸ ਰਾਜ ਸ਼ਰਮਾ ਅਤੇ ਡਾਕਟਰ ਲਖਵਿੰਦਰ ਸਿੰਘ ਭੰਡਾਰੇ ਦੇ ਮੁਖ ਸਹਿਯੋਗੀ ਹਨl ਮਾਤਾ ਕਲਿਆਣੀ ਮੰਦਰ ਦੇ ਲਾਗਲੇ ਪਿੰਡਾਂ ਖੰਨੀ, ਲਲਵਾਣ, ਹਰਜੀਆਣਾ, ਜੇਜੋ,ਲਸਾੜਾ, ਬਦੋਵਾਲ, ਕੋਠੀ, ਕਾਂਗੜ, ਮੁੱਗੋਵਾਲ, ਰਾਮਪੁਰ ਸੈਣੀਆਂ,ਝੰਜੋਵਾਲ, ਗੱਜਰ, ਮਹਿਦੂਦ ਆਦਿ ਪਿੰਡਾਂ ਦੀਆਂ ਸੰਗਤਾਂ ਵੱਲੋਂ ਹਮੇਸ਼ਾ ਦੀ ਤਰ੍ਹਾਂ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ lਇਸ ਮੌਕੇ ਕਮੇਟੀ ਦੇ ਉਪ ਪ੍ਰਧਾਨ ਬਲਦੇਵ ਸਿੰਘ, ਪੰਡਿਤ ਰਾਮ ਲੁਭਾਇਆ, ਕੈਸ਼ੀਅਰ ਹਰਭਜਨ ਲਾਲ, ਸੈਕਟਰੀ ਰਾਜੇਸ਼ ਕੁਮਾਰ ਰਾਜਾ, ਸਰਪੰਚ ਕੁਲਵਿੰਦਰ ਸਿੰਘ ਸਮੇਤ ਕਮੇਟੀ ਮੈਂਬਰ ਬੂਟਾ ਰਾਮ, ਰਸ਼ਪਾਲ ਸਿੰਘ, ਜਰਨੈਲ ਸਿੰਘ,ਦੀਪਕ ਸ਼ਰਮਾ, ਦਾਰਾ ਸਿੰਘ, ਰਾਜ ਕੁਮਾਰ, ਸ਼ਿਵਚਰਨ, ਮੋਨੂ, ਪੰਡਿਤ ਕੈਪਟਨ ਸੁਰੇਸ਼ ਕੁਮਾਰ, ਵਿੱਕੀ ਰਾਣਾ, ਬਲਵੀਰ ਸਿੰਘ, ਸ਼ਿਵ ਕੁਮਾਰ, ਬੰਟੀ, ਕੈਪਟਨ ਪਰਮਜੀਤ, ਪੰਡਿਤ ਰਮਨ ਕੁਮਾਰ,ਰਮੂ ਪੰਡਿਤ ਆਦਿ ਹਾਜ਼ਰ ਸਨl ਕਮੇਟੀ ਦੇ ਪ੍ਰਧਾਨ ਤਿਲਕ ਰਾਜ ਖੰਨੀ ਨੇ ਦੱਸਿਆ ਕਿ ਪੰਡਿਤ ਬਾਲ ਕਿਸ਼ਨ ਜੀ, ਹਰਭਜਨ ਸਿੰਘ ਲੰਬੜਦਾਰ, ਦੀਪਾ ਲੰਬੜਦਾਰ ਬਬਲੀ, ਪੰਡਿਤ ਸੁਖਦੇਵ, ਪੰਡਿਤ ਬਿੰਦਰ, ਪੰਚ ਲਾਡੀ, ਠੇਕੇਦਾਰ ਸਤਨਾਮ ਸਿੰਘ, ਹਰਜਿੰਦਰ ਸਿੰਘ ਥਿੰਦ, ਅਸ਼ੋਕ ਕੁਮਾਰ ਪਲੰਬਰ,ਰਵਿੰਦਰ ਮਾਸਟਰ, ਸੁਖਦੇਵ ਸਿੰਘ ਰਾਣਾ ਖੰਨੀ, ਆਸ਼ੀਸ਼ ਪਟਵਾਰੀ ਖੰਨੀ, ਸਬ ਇੰਸਪੈਕਟਰ ਅਸ਼ੋਕ ਕੁਮਾਰ ਚੌਹਾਨ, ਏ.ਐਸ.ਆਈ ਮੰਗਤ ਰਾਮ, ਵਿੱਕੀ ਇਲੈਕਟਰੀਸ਼ਨ,ਸਬ ਇੰਸਪੈਕਟਰ ਅਸ਼ਵਨੀ ਕੁਮਾਰ, ਏ.ਐਸ.ਆਈ ਭਿੰਦਾ ਪੰਡਤ, ਏ.ਐਸ.ਆਈ ਸੋਹਨ ਲਾਲ, ਏ.ਐਸ.ਆਈ ਬਲਵਿੰਦਰ ਸਿੰਘ, ਚੰਚਲ ਕੁਮਾਰ ਬੀ.ਐਸ.ਐਫ, ਮਨਜੀਤ ਰਾਮ, ਬਲਵੀਰ ਚੌਹਾਨ,ਤਿਲਕੂ ਰਾਣਾ, ਰਾਮ ਸਿੰਘ, ਮਦਨ ਲਾਲ ਏ.ਐਸ.ਆਈ., ਪੁਰਸ਼ੋਤਮ ਲਾਲ ਏ.ਐਸ.ਆਈ, ਸੰਜੀਵ ਕੁਮਾਰ,ਸੂਬੇਦਾਰ ਬਲਵੀਰ ਸਿੰਘ, ਦੀਪਕ ਸਿੰਘ ਸੀ.ਆਰ.ਪੀ.ਐਫ, ਪੰਡਿਤ ਅਸ਼ੋਕ ਦੱਤ ਸਰਪੰਚ ਜੇਜੋ, ਰਸ਼ਪਾਲ ਸਿੰਘ ਸਰਪੰਚ ਬੱਦੋਵਾਲ, ਲੰਬੜਦਾਰ ਸਵਰਨ ਸਿੰਘ ਚੱਕ, ਮਨੋਜ ਜੇਜੋ, ਦੀਪਕ ਜੇਜੋ, ਅਨਿਲ ਕੁਮਾਰ ਜੇਜੋ, ਇੰਦਰਪਾਲ ਸਰਪੰਚ ਮਹਿੰਗਰੋਵਾਲ, ਰਵੀ ਕਾਨੂਗੋ ਹਰਜੀਆਣਾ, ਕੁਲਦੀਪ ਠੇਕੇਦਾਰ, ਚੰਚਲ ਕੁਮਾਰ ਸਾਬਕਾ ਸਰਪੰਚ ਗੱਜਰ, ਭਜਨ ਲਾਲ ਸਾਬਕਾ ਗੱਜਰ, ਅਮਰਜੀਤ ਸਿੰਘ ਭਿੰਦਾ ਮਾਹਿਲਪੁਰ, ਏ.ਐਸ.ਆਈ. ਬੂਟਾ ਰਾਮ ਗੱਜਰ ਸਮੇਤ ਸਮੁੱਚੀਆਂ ਸੰਗਤਾਂ ਹਰ ਸਾਲ ਦੀ ਤਰ੍ਹਾਂ ਭੰਡਾਰੇ ਵਿੱਚ ਵਿਸ਼ੇਸ਼ ਸਹਿਯੋਗ ਕਰ ਰਹੀਆਂ ਹਨl