
ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 1019 ਹੋਈ
ਪਟਿਆਲਾ, 24 ਨਵੰਬਰ - ਜ਼ਿਲ੍ਹਾ ਪਟਿਆਲਾ ਵਿੱਚ ਡੇਂਗੂ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਅੱਜ 11 ਹੋਰ ਦਾ ਵਾਧਾ ਹੋਣ ਨਾਲ ਇਸ ਬੁਖ਼ਾਰ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਕੁੱਲ ਗਿਣਤੀ 1019 ਹੋ ਗਈ ਹੈ।
ਪਟਿਆਲਾ, 24 ਨਵੰਬਰ - ਜ਼ਿਲ੍ਹਾ ਪਟਿਆਲਾ ਵਿੱਚ ਡੇਂਗੂ ਬੁਖ਼ਾਰ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਵਿੱਚ ਅੱਜ 11 ਹੋਰ ਦਾ ਵਾਧਾ ਹੋਣ ਨਾਲ ਇਸ ਬੁਖ਼ਾਰ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਕੁੱਲ ਗਿਣਤੀ 1019 ਹੋ ਗਈ ਹੈ। ਜ਼ਿਲ੍ਹਾ ਐਪੀਡਿਮੋਲੋਜਿਸਟ ਡਾ. ਸੁਮੀਤ ਸਿੰਘ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤਕ 939 ਮਰੀਜ਼ ਠੀਕ ਹੋ ਚੁੱਕੇ ਹਨ। ਇਸ ਸਮੇਂ ਐਕਟਿਵ ਮਰੀਜ਼ 60 (ਸ਼ਹਿਰੀ 34, ਦਿਹਾਤੀ 26) ਹਨ। ਦੋ ਮਰੀਜ਼ਾਂ ਦੀ ਮੌਤ ਹੋਈ ਹੈ ਜਦਕਿ 4 ਸਟੇਟ ਆਡਿਟ ਅਧੀਨ ਹਨ। ਡਾ. ਸੁਮੀਤ ਸਿੰਘ ਨੇ ਹੋਰ ਦੱਸਿਆ ਹੈ ਕਿ ਹੁਣ ਤਕ 9,91,913 ਘਰਾਂ ਵਿੱਚ ਜਾ ਕੇ ਜਾਂਚ ਕੀਤੀ ਗਈ ਅਤੇ 11023 ਘਰਾਂ ਵਿੱਚ ਲਾਰਵਾ ਵੇਖਣ ਨੂੰ ਮਿਲਿਆ ਜਿਸਨੂੰ ਨਸ਼ਟ ਕੀਤਾ ਗਿਆ।
