----24.jpg)
ਫੋਰਟਿਸ ਮੁਹਾਲੀ ਦੇ ਡਾਕਟਰਾਂ ਨੇ ਖੋਪੜੀ ਦੇ ਹੇਠਲੇ ਹਿੱਸੇ ਵਿੱਚ ਫਸੀ ਗੋਲੀ ਨੂੰ ਕੱਢ ਕੇ ਪੁਲੀਸ ਕਾਂਸਟੇਬਲ ਦੀ ਜਾਨ ਬਚਾਈ
ਐਸ ਏ ਐਸ ਨਗਰ, 21 ਨਵੰਬਰ - ਫੋਰਟਿਸ ਹਸਪਤਾਲ, ਮੁਹਾਲੀ ਵਿੱਚ ਈਐਨਟੀ ਵਿਭਾਗ ਦੇ ਡਾਕਟਰਾਂ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਕ੍ਰਾਈਮ ਬ੍ਰਾਂਚ ਦੇ ਇੱਕ ਕਾਂਸਟੇਬਲ ਦੀ ਜਾਨ ਬਚਾਈ ਹੈ, ਜੋ ਹਾਲ ਹੀ ਵਿੱਚ ਕੈਥਲ ਵਿੱਚ ਬਦਮਾਸ਼ਾਂ ਨਾਲ ਹੋਈ ਗੋਲੀਬਾਰੀ ਦੌਰਾਨ ਨੇੜੇ ਤੋਂ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਸੀ।

ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਕ੍ਰਾਈਮ ਬ੍ਰਾਂਚ, ਕੈਥਲ ਵਿੱਚ ਤਾਇਨਾਤ ਕਾਂਸਟੇਬਲ ਤਰਸੇਮ ਕੁਮਾਰ ਨੂੰ ਓਰਲ ਕੈਵਿਟੀ ਨਾਲ ਜ਼ਿਆਦਾ ਖੂਨ ਵਹਿਣ ਕਾਰਨ ਫੋਰਟਿਸ ਹਸਪਤਾਲ ਮੁਹਾਲੀ ਲਿਆਂਦਾ ਗਿਆ ਸੀ। ਗੋਲੀ ਉਸ ਦੇ ਮੂੰਹ ਵਿੱਚੋਂ ਲੰਘ ਕੇ ਉਸ ਦੀ ਖੋਪੜੀ ਦੇ ਹੇਠਲੇ ਹਿੱਸੇ ਵਿੱਚ ਫਸ ਗਈ ਸੀ। ਗੋਲੀ ਦਾ ਅਸਰ ਐਨਾ ਜ਼ਬਰਦਸਤ ਸੀ ਕਿ ਜੀਭ ਦੋ ਹਿੱਸਿਆਂ ਵਿਚ ਵੰਡੀ ਗਈ ਸੀ, ਜਿਸ ਤੋਂ ਬਾਅਦ ਮਰੀਜ਼ ਦੀ ਨਬਜ਼ ਕਮਜ਼ੋਰ ਹੋ ਗਈ, ਉਸ ਨੂੰ ਸਾਹ ਲੈਣ ਵਿਚ ਤਕਲੀਫ ਹੋ ਗਈ ਅਤੇ ਚਿਹਰੇ ਅਤੇ ਜੀਭ ਤੇ ਗੰਭੀਰ ਸੋਜ ਦੇ ਨਾਲ-ਨਾਲ ਜ਼ਖ਼ਮ ਵਿਚੋਂ ਭਾਰੀ ਖੂਨ ਵਹਿ ਰਿਹਾ ਸੀ।
ਬੁਲਾਰੇ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਮੁਹਾਲੀ ਦੇ ਈ ਐਨ ਟੀ ਅਤੇ ਹੈਡ ਐਂਡ ਨੇਕ ਸਰਜਰੀ ਦੇ ਡਾਇਰੈਕਟਰ ਡਾ. ਅਸ਼ੋਕ ਗੁਪਤਾ ਨੇ ਸਭ ਤੋਂ ਪਹਿਲਾਂ ਗੋਲੀ ਦੀ ਚਾਲ ਦਾ ਪਤਾ ਲਗਾਇਆ ਅਤੇ ਹੋਰ ਖੂਨ ਦੀ ਕਮੀ ਨੂੰ ਰੋਕਣ ਲਈ ਸਾਵਧਾਨੀ ਨਾਲ ਸਰਜਰੀ ਦੀ ਯੋਜਨਾ ਬਣਾਈ। ਡਾ. ਅਸ਼ੋਕ ਗੁਪਤਾ ਦੀ ਅਗਵਾਈ ਹੇਠ ਡਾਕਟਰਾਂ ਦੀ ਟੀਮ (ਐਸੋਸੀਏਟ ਕੰਸਲਟੈਂਟ ਡਾ. ਅਨੁਰਾਗਿਨੀ ਗੁਪਤਾ ਅਤੇ ਈ.ਐਨ.ਟੀ ਵਿਭਾਗ ਦੀ ਡਾ. ਨੇਹਾ ਸ਼ਰਮਾ) ਨੇ ਮਰੀਜ ਦੀ ਸਰਜਰੀ ਕੀਤੀ ਅਤੇ ਤਿੰਨ ਘੰਟੇ ਚੱਲੀ ਇਸ ਸਰਜਰੀ ਦੌਰਾਨ ਮਰੀਜ਼ ਦੀ ਖੋਪੜੀ ਵਿੱਚ ਲੱਗੀ ਗੋਲੀ ਨੂੰ ਕੱਢਿਆ ਗਿਆ। ਇਸ ਤੋਂ ਬਾਅਦ ਮਰੀਜ਼ ਤੇਜ਼ੀ ਨਾਲ ਠੀਕ ਹੋਣ ਲੱਗਾ ਅਤੇ ਸਰਜਰੀ ਤੋਂ ਬਾਅਦ 48 ਘੰਟੇ ਬਾਅਦ ਚੱਲਣ ਦੇ ਯੋਗ ਹੋ ਗਿਆ। ਉਸ ਨੂੰ ਸਰਜਰੀ ਦੇ ਤੀਜੇ ਦਿਨ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।