ਗੰਭੀਰ ਹਾਦਸੇ ਦਾ ਸ਼ਿਕਾਰ ਲੜਕੀ ਦੀ ਵਿੱਤੀ ਮਦਦ ਕੀਤੀ
ਐਸ ਏ ਐਸ ਨਗਰ, 20 ਨਵੰਬਰ - ਪੰਜਾਬ ਸਕੂਲ ਸਿੱਖਿਆ ਬੋਰਡ ਰਿਟਾਇਰਜ ਐਸੋਸੀਏਸ਼ਨ ਵੱਲੋਂ ਬੋਰਡ ਦੇ ਵਿੱਚ ਡੇਲੀਵੇਜ ਤੇ ਕੰਮ ਕਰਦੇ ਕੁਲਦੀਪ ਕੁਮਾਰ ਗੁਪਤਾ ਦੀ ਨੌਜਵਾਨ ਬੇਟੀ (ਜੋ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਈ ਸੀ) ਦੇ ਇਲਾਜ ਲਈ 50 ਹਜਾਰ ਰੁਪਏ ਦੀ ਵਿਤੀ ਸਹਾਇਤਾ ਕੀਤੀ ਗਈ ਹੈ।

ਐਸੋਸੀਏਸ਼ਨ ਤੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਅਤੇ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਲੜਕੀ ਚੇਤਨਾ ਨੂੰ ਪੀਜੀਆਈ ਦਾਖਲ ਕਰਵਾਇਆ ਗਿਆ ਸੀ। ਉਸਦੀ ਲੱਤ ਤੇ ਇੰਨੀ ਗੰਭੀਰ ਸੱਟ ਸੀ ਕਿ ਡਾਕਟਰਾਂ ਨੇ ਕਿਹਾ ਕਿ ਲੱਤ ਕੱਟਣੀ ਪੈ ਸਕਦੀ ਹੈ ਪਰ ਲੜਕੀ ਦੇ ਪਿਤਾ ਨੇ ਆਪਣੀ ਲੜਕੀ ਨੂੰ ਫੋਰਟਿਸ ਹਸਪਤਾਲ ਲਿਆਂਦਾ ਜਿੱਥੇ ਡਾਕਟਰਾਂ ਨੇ ਤੁਰੰਤ ਦਾਖਲ ਕਰਕੇ ਇਲਾਜ ਸ਼ੁਰੂ ਕੀਤਾ ਅਤੇ ਲੜਕੀ ਦੀ ਲੱਤ ਦਾ ਸਫਲ ਆਪਰੇਸ਼ਨ ਹੋ ਗਿਆ ਹੈ।
ਉਹਨਾਂ ਕਿਹਾ ਕਿ ਜਦੋਂ ਰਿਟਾਇਰਜ ਐਸੋਸੀਏਸ਼ਨ ਨੂੰ ਪਤਾ ਲੱਗਾ ਤਾਂ ਐਸੋਸੀਏਸ਼ਨ ਨੇ ਤੁਰੰਤ ਕਾਰਵਾਈ ਕਰਦਿਆਂ ਸੇਵਾ ਮੁਕਤ ਕਰਮਚਾਰੀਆਂ ਦੀ ਮਦਦ ਨਾਲ 50,000 ਰੁਪਏ ਦੀ ਮਦਦ ਕੀਤੀ ਹੈ ਅਤੇ ਜੇ ਲੋੜ ਪਈ ਤਾਂ ਹੋਰ ਮਦਦ ਵੀ ਕੀਤੀ ਜਾਵੇਗੀ। ਇਸ ਮੌਕੇ ਐਸੋਸੀਏਸ਼ਨ ਦੇ ਵਿਤ ਸਕੱਤਰ ਚਰਨ ਸਿੰਘ ਲਖਨਪੁਰ, ਮੀਤ ਪ੍ਰਧਾਨ ਗੁਰਮੇਲ ਸਿੰਘ ਗਰਚਾ, ਸੰਗਠਨ ਸਕਤਰ ਡੀਪੀ ਹੁਸ਼ਿਆਰਪੁਰੀ, ਮੈਂਬਰ ਚਰਨ ਸਿੰਘ ਹਾਜਰ ਸਨ।