ਸਮੇਂ ਸਿਰ ਇਲਾਜ ਨਾਲ ਬਚਿਆ ਜਾ ਸਕਦੈ ਦਿਮਾਗੀ ਦੌਰੇ ਤੋਂ : ਡਾ. ਸਕਸ਼ਮ ਜੈਨ

ਪਟਿਆਲਾ, 19 ਨਵੰਬਰ - ਸਥਾਨਕ ਪਾਰਕ ਹਸਪਤਾਲ ਦੇ ਦਿਮਾਗੀ ਰੋਗ ਮਾਹਿਰ ਡਾਕਟਰ ਸਕਸ਼ਮ ਜੈਨ ਨੇ ਕਿਹਾ ਕਿ ਅਧਰੰਗ (ਪੈਰਾਲਾਇਸਸ) ਹੋਣ ਦੀ ਸਥਿਤੀ ਵਿੱਚ ਜੇਕਰ ਚਾਰ-ਪੰਜ ਘੰਟੇ ਦੇ ਅੰਦਰ ਡਾਕਟਰੀ ਸਹਾਇਤਾ ਮਿਲ ਜਾਵੇ ਤਾਂ ਬਚਾਅ ਹੋ ਸਕਦਾ ਹੈ। ਅੱਜ ਹਸਪਤਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਜੈਨ ਨੇ ਕਿਹਾ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਵਧਣਾ ਬਹੁਤ ਘਾਤਕ ਹੈ, ਇਸ ਕਾਰਨ ਦੌਰਾ ਪੈਣ ਦੇ ਖਤਰੇ ਵਧ ਜਾਂਦੇ ਹਨ।

ਪਟਿਆਲਾ, 19 ਨਵੰਬਰ - ਸਥਾਨਕ ਪਾਰਕ ਹਸਪਤਾਲ ਦੇ ਦਿਮਾਗੀ ਰੋਗ ਮਾਹਿਰ ਡਾਕਟਰ ਸਕਸ਼ਮ ਜੈਨ ਨੇ ਕਿਹਾ ਕਿ ਅਧਰੰਗ (ਪੈਰਾਲਾਇਸਸ) ਹੋਣ ਦੀ ਸਥਿਤੀ ਵਿੱਚ ਜੇਕਰ ਚਾਰ-ਪੰਜ ਘੰਟੇ ਦੇ ਅੰਦਰ ਡਾਕਟਰੀ ਸਹਾਇਤਾ ਮਿਲ ਜਾਵੇ ਤਾਂ ਬਚਾਅ ਹੋ ਸਕਦਾ ਹੈ। ਅੱਜ ਹਸਪਤਾਲ ਦੀ ਪਹਿਲੀ ਵਰ੍ਹੇਗੰਢ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾਕਟਰ ਜੈਨ ਨੇ ਕਿਹਾ ਕਿ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਦਾ ਵਧਣਾ ਬਹੁਤ ਘਾਤਕ ਹੈ, ਇਸ ਕਾਰਨ ਦੌਰਾ ਪੈਣ ਦੇ ਖਤਰੇ ਵਧ ਜਾਂਦੇ ਹਨ। ਵਿਸ਼ਵ ਦੌਰਾ ਦਿਵਸ ਦੇ ਥੀਮ "ਟੂਗੈਦਰ ਵੁਈ ਆਰ ਗ੍ਰੇਟਰ ਦੈਨ ਸਟਰੋਕ" ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਦਿਮਾਗੀ ਦੌਰੇ ਨੂੰ ਰੋਕਣ ਲਈ ਚੇਤਨਾ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰੋਜ਼ਾਨਾ ਕਰੀਬ ਦੋ ਹਜ਼ਾਰ ਵਿਅਕਤੀ ਦੌਰੇ ਦੇ ਕਾਰਨ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਉਨ੍ਹਾਂ ਕਿਹਾ ਦੌਰੇ ਦੇ ਸੰਕੇਤ ਮਿਲਣ ਤੇ ਇੰਨ੍ਹਾਂ ਨੂੰ ਅਣਗੌਲਿਆਂ ਨਹੀਂ ਕੀਤਾ ਜਾਣਾ ਚਾਹੀਦਾ ਹੈ, ਬਲਕਿ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਇਸ ਲਈ ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਕੋਲਸਟਰੌਲ ਆਦਿ ਨੂੰ ਕਾਬੂ ਵਿੱਚ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਤੰਬਾਕੂਨੋਸ਼ੀ ਤੋਂ ਪੂਰੀ ਤਰ੍ਹਾਂ ਪ੍ਰਹੇਜ਼ ਕੀਤਾ ਜਾਣਾ ਜ਼ਰੂਰੀ ਹੈ ਅਤੇ ਸਾਲ ਵਿੱਚ ਇੱਕ ਦੋ ਵਾਰ ਡਾਕਟਰੀ ਜਾਂਚ ਵੀ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਚੰਗੀ ਸਿਹਤ ਲਈ ਆਪਣੇ ਖਾਣ-ਪੀਣ ਦੀਆਂ ਆਦਤਾਂ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਵੇਰ ਦੀ ਸੈਰ ਜਾਂ ਕਸਰਤ ਨੂੰ ਵੀ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਇਸ ਮੌਕੇ ਗੱਲਬਾਤ ਕਰਦਿਆਂ ਹਸਪਤਾਲ ਦੇ ਸੀ.ਈ.ਓ. ਏਅਰ ਮਾਰਸ਼ਲ ਡਾਕਟਰ ਰਾਕੇਸ਼ ਕੁਮਾਰ ਰਾਨਿਆਲ, ਡਾ. ਅਰਚਿਤ ਅਤੇ ਡਿਪਟੀ ਸੀ.ਈ.ਓ. ਗੁਰਜੀਤ ਸਿੰਘ ਰੋਮਾਣਾ ਨੇ ਕਿਹਾ ਕਿ ਤੰਦਰੁਸਤੀ ਦਾ ਸੁਨੇਹਾ ਦੇਣ ਲਈ ਅੱਜ ਹਸਪਤਾਲ ਦੀ ਵਰ੍ਹੇਗੰਢ ਮੌਕੇ ਸਵੇਰੇ ਇੱਕ ਸਾਇਕਲ ਰੈਲੀ ਵੀ ਕੱਢੀ ਗਈ, ਜਿਸ ਵਿੱਚ ਕਰੀਬ 600 ਸਾਇਕਲ ਸਵਾਰਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਦੌਰਿਆਂ ਆਦਿ ਤੋਂ ਬਚਾਅ ਲਈ ਸਰੀਰਿਕ ਕਸਰਤ ਬਹੁਤ ਜ਼ਰੂਰੀ ਹੈ।