67ਵੇਂ ਪੰਜਾਬ ਰਾਜ ਟੂਰਨਾਮੈਂਟ ਦੇ ਟੈਨਿਸ ਮੁਕਾਬਲੇ ਵਿੱਚ ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਦੀਆਂ ਵਿਦਿਆਰਥਣਾਂ ਨੇ ਜਿੱਤਿਆ ਗੋਲਡ ਮੈਡਲ

ਹੋਰ
"ਸਫ਼ਲਤਾ ਦਾ ਕੋਈ ਰਾਜ਼ ਨਹੀਂ ਹੈ। ਇਹ ਤਿਆਰੀ, ਸਖ਼ਤ ਮਿਹਨਤ ਅਤੇ ਅਸਫਲਤਾ ਤੋਂ ਸਿੱਖਣ ਦਾ ਨਤੀਜਾ ਹੈ।"
ਐਸ.ਏ.ਐਸ. ਨਗਰ, 15 ਨਵੰਬਰ - ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ ਦੀ ਅਗਵਾਈ ਵਿੱਚ 67ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023 ਦੇ ਤਹਿਤ ਲੜਕੇ ਅਤੇ ਲੜਕੀਆਂ ਦੇ (ਅੰਡਰ-14, 17 ਅਤੇ 19 ਸਾਲ) ਦੇ ਲਾਅਨ ਟੈਨਿਸ ਮੁਕਾਬਲੇ ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ, ਲੁਧਿਆਣਾ
ਐਸ.ਏ.ਐਸ. ਨਗਰ, 15 ਨਵੰਬਰ - ਲੁਧਿਆਣਾ ਵਿਖੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ. ਸ) ਲੁਧਿਆਣਾ ਸ੍ਰੀਮਤੀ ਡਿੰਪਲ ਮਦਾਨ ਦੀ ਅਗਵਾਈ ਵਿੱਚ 67ਵੀਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ 2023 ਦੇ ਤਹਿਤ ਲੜਕੇ ਅਤੇ ਲੜਕੀਆਂ ਦੇ (ਅੰਡਰ-14, 17 ਅਤੇ 19 ਸਾਲ) ਦੇ ਲਾਅਨ ਟੈਨਿਸ ਮੁਕਾਬਲੇ ਹਾਰਵੈਸਟ ਟੈਨਿਸ ਅਕੈਡਮੀ ਜੱਸੋਵਾਲ ਕੁਲਾਰ, ਲੁਧਿਆਣਾ ਵਿਖੇ 4 ਨਵੰਬਰ ਤੋਂ 9 ਨਵੰਬਰ ਤੱਕ ਕਰਵਾਏ ਗਏ।
ਇਸ ਮੁਕਾਬਲੇ ਦੌਰਾਨ ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਦੀਆਂ ਵਿਦਿਆਰਥਣਾਂ ਅਸ਼ਵੀਨ ਕੌਰ (8ਵੀਂ ਜਮਾਤ), ਸਿਦਕ ਕੌਰ (10ਵੀਂ ਜਮਾਤ) ਅਤੇ ਤਮੰਨਾ ਵਾਲੀਆ (9ਵੀਂ ਜਮਾਤ) ਨੇ ਲਾਅਨ ਟੈਨਿਸ ਮੁਕਾਬਲੇ (ਅੰਡਰ-17 ਵਰਗ) ਵਿੱਚ ਗੋਲਡ ਮੈਡਲ ਆਪਣੇ ਨਾਂ ਕੀਤਾ ਹੈ।
ਯਾਦਵਿੰਦਰਾ ਪਬਲਿਕ ਸਕੂਲ, ਮੁਹਾਲੀ ਦੇ ਸਮੂਹ ਸਟਾਫ ਵਲੋਂ ਇਨ੍ਹਾਂ ਵਿਦਿਆਰਥਣਾਂ ਦੀ ਉਪਲਬਧੀ ਤੇ ਵਧਾਈਆਂ ਦਿੱਤੀਆਂ ਗਈਆਂ।
21-05-25 ਸ਼ਾਮ 11:49:22
ਈਮੇਲ:
© ਕਾਪੀਰਾਈਟ 2023, ਸਾਰੇ ਅਧਿਕਾਰ ਰਾਖਵੇਂ ਹਨ । ਡਿਜ਼ਾਈਨ ਦੁਆਰਾ ISVR