ਲਵ ਮੈਰਿਜ ਮਗਰੋਂ ਪ੍ਰੋਟੈਕਸ਼ਨ ਲਈ ਕੋਰਟ ਗਏ ਵਿਅਕਤੀ ਨੇ ਧਮਕੀਆਂ ਦੇਣ ਤੇ ਪਤਨੀ ਅਗਵਾ ਕਰਨ ਦੇ ਲਾਏ ਦੋਸ਼

ਪਟਿਆਲਾ, 15 ਨਵੰਬਰ - ਲਾਹੌਰੀ ਗੇਟ ਥਾਣੇ ਅਧੀਨ ਆਉਂਦੇ ਪਿੰਡ ਆਕੜ ਦੇ ਗੁਰਵਿੰਦਰ ਸਿੰਘ ਨੇ ਉਸਦੀ ਪਤਨੀ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਲਵ ਮੈਰਿਜ ਤੋਂ ਬਾਅਦ ਜਦੋਂ ਉਹ ਆਪਣੀ ਪਤਨੀ ਸਮੇਤ ਪ੍ਰੋਟੈਕਸ਼ਨ ਲੈਣ ਲਈ ਕੋਰਟ ਵਿੱਚ ਦਰਖ਼ਾਸਤ ਦੇਣ ਲਈ ਗਿਆ ਸੀ ਤਾਂ ਪਿੰਡ ਜਾਗੋ ਡੇਰਾ ਦੇ ਲਾਲੀ ਰਾਮ, ਉਸਦੇ ਪੁੱਤਰ ਅਤੇ 10-15 ਹੋਰਨਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸਦੀ ਪਤਨੀ ਨੂੰ ਅਗਵਾ ਕਰ ਕੇ ਲੈ ਗਏ।

ਪਟਿਆਲਾ, 15 ਨਵੰਬਰ - ਲਾਹੌਰੀ ਗੇਟ ਥਾਣੇ ਅਧੀਨ ਆਉਂਦੇ ਪਿੰਡ ਆਕੜ ਦੇ ਗੁਰਵਿੰਦਰ ਸਿੰਘ ਨੇ ਉਸਦੀ ਪਤਨੀ ਨੂੰ ਕਥਿਤ ਤੌਰ 'ਤੇ ਅਗਵਾ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਲਵ ਮੈਰਿਜ ਤੋਂ ਬਾਅਦ ਜਦੋਂ ਉਹ ਆਪਣੀ ਪਤਨੀ ਸਮੇਤ ਪ੍ਰੋਟੈਕਸ਼ਨ ਲੈਣ ਲਈ ਕੋਰਟ ਵਿੱਚ ਦਰਖ਼ਾਸਤ ਦੇਣ ਲਈ ਗਿਆ ਸੀ ਤਾਂ ਪਿੰਡ ਜਾਗੋ ਡੇਰਾ ਦੇ ਲਾਲੀ ਰਾਮ, ਉਸਦੇ ਪੁੱਤਰ ਅਤੇ 10-15 ਹੋਰਨਾਂ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਉਸਦੀ ਪਤਨੀ ਨੂੰ ਅਗਵਾ ਕਰ ਕੇ ਲੈ ਗਏ। ਪੁਲਿਸ ਨੇ ਆਈ ਪੀ ਸੀ ਦੀਆਂ ਧਾਰਾਵਾਂ 365, 341, 506 ਤੇ 149 ਤਹਿਤ ਮਾਮਲਾ ਦਰਜ ਕੀਤਾ ਹੈ।

ਤ੍ਰਿਪੜੀ : ਸਥਾਨਕ ਗਗਨ ਵਿਹਾਰ ਦੇ ਪ੍ਰਗਟ ਸਿੰਘ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਹੈ ਕਿ ਜਦੋਂ ਉਹ ਭਾਦਸੋਂ ਰੋਡ 'ਤੇ ਜਾ ਰਿਹਾ ਸੀ ਤਾਂ ਇੱਕ ਤੇਜ਼ ਰਫ਼ਤਾਰ ਗੱਡੀ ਵਾਲੇ ਨੇ ਬੜੀ ਲਾਪ੍ਰਵਾਹੀ ਨਾਲ ਡਰਾਈਵਿੰਗ ਕਰਦੇ ਹੋਏ ਗੱਡੀ ਉਸ ਵਿੱਚ ਲਿਆ ਮਾਰੀ। ਇਸ ਹਾਦਸੇ ਵਿੱਚ ਜਿੱਥੇ ਉਸਨੂੰ ਸੱਟਾਂ ਲੱਗੀਆਂ ਉਥੇ ਗੱਡੀ ਦਾ ਵੀ ਨੁਕਸਾਨ ਹੋਇਆ। ਪੁਲਿਸ ਨੇ ਅਣਪਛਾਤੇ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। 

ਸਿਵਲ ਲਾਈਨਜ਼ : ਥਾਣਾ ਸਿਵਲ ਲਾਈਨਜ਼ ਨੇ ਨਾਗਰ ਇਨਕਲੇਵ ਨਿਊ ਅਫ਼ਸਰ ਕਲੋਨੀ ਦੀ ਵਸਨੀਕ ਪ੍ਰਿਯੰਕਾ ਗੁਪਤਾ ਦੀ ਸ਼ਿਕਾਇਤ 'ਤੇ ਬੌੜਾਂ ਗੇਟ ਨਾਭਾ ਦੇ ਦੋ ਵਿਅਕਤੀਆਂ ਹਰਮਨਜੀਤ ਸਿੰਘ ਤੇ ਰੋਹਿਤ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਪ੍ਰਿਯੰਕਾ ਨੇ ਦੱਸਿਆ ਹੈ ਕਿ ਜਦੋਂ ਉਹ ਆਪਣੀ ਭੈਣ ਨਾਲ ਸਕੂਟਰੀ 'ਤੇ ਜਾ ਰਹੀ ਸੀ ਤਾਂ ਦੋ ਮੋਟਰ ਸਾਈਕਲ ਸਵਾਰਾਂ ਨੇ ਉਸਦੀ ਸੋਨੇ ਦੀ ਚੇਨ ਖੋਹ ਲਈ ਤੇ ਫ਼ਰਾਰ ਹੋ ਗਏ।

ਅਰਬਨ ਅਸਟੇਟ : ਪਿੰਡ ਸੁਨਿਆਰਹੇੜੀ ਦੇ ਧਰਮਪਾਲ ਸਿੰਘ ਨੇ ਜ਼ਿਲ੍ਹਾ ਸਹਾਰਨਪੁਰ (ਯੂ ਪੀ) ਦੇ ਦਿਲਸ਼ਾਦ, ਮੇਹਰਬਾਨ ਤੇ ਹਾਰੂਨ ਵਿਰੁੱਧ ਮੱਝਾਂ ਚੋਰੀ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਇਨ੍ਹਾਂ ਨੇ ਧਰਮਪਾਲ ਸਿੰਘ ਦੇ ਵਾੜੇ ਵਿੱਚੋਂ ਦੋ ਮੱਝਾਂ ਚੋਰੀ ਕਰ ਲਈਆਂ ਤੇ ਬਾਦ ਵਿੱਚ ਜਦੋਂ ਇਨ੍ਹਾਂ ਦਾ ਟਰੱਕ (ਐਚ ਆਰ-58ਸੀ 6109) ਫੜਿਆ ਗਿਆ ਤਾਂ ਉਸ ਵਿੱਚੋਂ 16 ਮੱਝਾਂ, 28 ਕੱਟੇ ਤੇ ਇੱਕ ਕੱਟੀ ਬ੍ਰਾਮਦ ਕੀਤੀ ਗਈ।