ਪੈਸੇ ਮੰਗਣ ਤੋਂ ਔਖੇ ਹੋਏ ਡਰਾਈਵਰ ਨੇ ਕੰਬਾਈਨ ਨੂੰ ਲਾਈ ਅੱਗ, ਜ਼ਖ਼ਮੀਂ ਹੋਈ ਔਰਤ, ਜੇਲ੍ਹਾਂ 'ਚੋਂ ਮਿਲੇ ਮੋਬਾਇਲ

ਪਟਿਆਲਾ, 11 ਨਵੰਬਰ : ਪਿੰਡ ਉੱਗੋਕੇ ਬਾਦਸ਼ਾਹ ਦੀ ਬਲਜੀਤ ਕੌਰ ਨੇ ਬਾਦਸ਼ਾਹਪੁਰ ਦੇ ਅਨਮੋਲ ਸਿੰਘ ਅਤੇ ਬੂਟਾ ਸਿੰਘ ਵਾਲਾ ਦੇ ਸੰਦੀਪ ਸਿੰਘ ਖ਼ਿਲਾਫ਼ ਘੱਗਾ ਥਾਣੇ ਪਰਚਾ ਦਰਜ ਕਰਵਾਇਆ ਹੈ ਕਿ ਇਨ੍ਹਾਂ ਦੋਵਾਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ। ਜਦੋਂ ਉਸਨੇ ਕਿਰਚ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਖ਼ਮੀਂ ਹੋ ਗਈ।

ਪਟਿਆਲਾ, 11 ਨਵੰਬਰ : ਪਿੰਡ ਉੱਗੋਕੇ ਬਾਦਸ਼ਾਹ ਦੀ ਬਲਜੀਤ ਕੌਰ ਨੇ ਬਾਦਸ਼ਾਹਪੁਰ ਦੇ ਅਨਮੋਲ ਸਿੰਘ ਅਤੇ ਬੂਟਾ ਸਿੰਘ ਵਾਲਾ ਦੇ ਸੰਦੀਪ ਸਿੰਘ ਖ਼ਿਲਾਫ਼ ਘੱਗਾ ਥਾਣੇ ਪਰਚਾ ਦਰਜ ਕਰਵਾਇਆ ਹੈ ਕਿ ਇਨ੍ਹਾਂ ਦੋਵਾਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕੀਤਾ। ਜਦੋਂ ਉਸਨੇ ਕਿਰਚ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਜ਼ਖ਼ਮੀਂ ਹੋ ਗਈ। ਮੁਦੈਲਾ ਦੀਆਂ ਦੋਵੇਂ ਪੋਤਰੀਆਂ ਤੋਂ ਕਿਰਪਾਨ ਦੀ ਨੋਕ 'ਤੇ ਮੋਬਾਇਲ ਫੋਨ ਵੀ ਖੋਹ ਲਿਆ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਦੋਵੇਂ ਦੋਸ਼ੀ ਫ਼ਰਾਰ ਹੋ ਗਏ।

 ਸਨੌਰ : ਕਾਂਸੀਆਂ ਮੁਹੱਲਾ ਸਨੌਰ ਦੇ ਜਰਨੈਲ ਸਿੰਘ ਨੇ ਸਨੌਰ ਦੇ ਹੀ ਸਤਨਾਮ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੇ ਉਸਦੀ ਕੰਬਾਈਨ ਨੂੰ ਅੱਗ ਲਾਈ ਹੈ। ਦਰਜ ਕਰਵਾਈ ਗਈ ਐੱਫ ਆਈ ਆਰ ਵਿੱਚ ਕਿਹਾ ਗਿਆ ਹੈ ਕਿ ਜਰਨੈਲ ਸਿੰਘ ਸਿੰਘ ਕੋਲ ਸਤਨਾਮ ਸਿੰਘ ਬਤੌਰ ਕੰਬਾਈਨ ਡਰਾਈਵਰ ਵਜੋਂ ਕੰਮ ਕਰਦਾ ਸੀ ਤੇ ਉਸਨੂੰ ਅਡਵਾਂਸ ਪੈਸੇ ਦੇ ਰੱਖੇ ਸਨ। ਪਿਛਲੇ ਕੁਝ ਸਮੇਂ ਤੋਂ ਉਹ ਕੰਮ 'ਤੇ ਵੀ ਨਹੀਂ ਆ ਰਿਹਾ ਸੀ। ਜਦੋਂ ਉਸਤੋਂ ਪੈਸੇ ਮੰਗੇ ਤਾਂ ਉਹ ਬੜਾ ਔਖਾ ਹੋਇਆ ਸੀ। ਤਿੰਨ ਦਿਨਾਂ ਬਾਦ ਵਾੜੇ ਵਿੱਚ ਖੜ੍ਹੀ ਕੰਬਾਈਨ ਨੂੰ ਅੱਗ ਲਾ ਦਿੱਤੀ ਗਈ। ਦੋਸ਼ ਲਗਾਇਆ ਗਿਆ ਹੈ ਕਿ ਇਹ ਅੱਗ ਸਤਨਾਮ ਸਿੰਘ ਨੇ ਲਾਈ ਹੈ।

ਤ੍ਰਿਪੜੀ : ਕੇਂਦਰੀ ਜੇਲ੍ਹ ਪਟਿਆਲਾ ਦੇ ਸਹਾਇਕ ਸੁਪਰਡੈਂਟ ਅਮਰਬੀਰ ਸਿੰਘ ਦੀ ਸ਼ਿਕਾਇਤ 'ਤੇ ਤ੍ਰਿਪੜੀ ਥਾਣੇ ਵਿਖੇ ਹਵਾਲਾਤੀ ਅਰਜੁਨ ਠਾਕੁਰ, ਮੋਹਿਤ ਕੰਬੋਜ ਅਤੇ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਚੈਕਿੰਗ ਦੌਰਾਨ ਮੋਹਿਤ ਕੰਬੋਜ ਨੂੰ ਮੋਬਾਇਲ ਫੋਨ 'ਤੇ ਗੱਲ ਕਰਦੇ ਵੇਖਿਆ ਗਿਆ। ਕੈਡਚਾ ਕੰਪਨੀ ਦਾ ਇਹ ਫੋਨ ਕਿਸੇ ਵਿਅਕਤੀ ਨੇ ਜੇਲ੍ਹ ਅੰਦਰ ਸੁੱਟਿਆ ਸੀ। ਤਿੰਨ ਡਾਟਾ ਕੇਬਲਾਂ ਤੇ ਜਰਦੇ ਦੀਆਂ 8 ਪੁੜੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਸਦਰ ਨਾਭਾ :  ਨਵੀਂ ਜੇਲ੍ਹ ਨਾਭਾ ਦੇ ਸਹਾਇਕ ਸੁਪਰਡੈਂਟ ਪੁਨੀਤ ਗਰਗ ਦੀ ਰਿਪੋਰਟ 'ਤੇ ਮੋਗਾ ਦੇ ਹਵਾਲਾਤੀ ਰਜਿੰਦਰਪਾਲ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਿਸਮਾਨੀ ਤਲਾਸ਼ੀ ਦੌਰਾਨ ਉਸਦੇ ਕਬਜ਼ੇ 'ਚੋਂ "ਏਸ" ਕੰਪਨੀ ਦਾ ਮੋਬਾਇਲ ਸਮੇਤ ਬੈਟਰੀ ਅਤੇ ਸਿਮ ਕਾਰਡ ਬਰਾਮਦ ਕੀਤਾ ਗਿਆ।