ਪੀ.ਐੱਲ.ਡਬਲਿਊ. ਪਟਿਆਲਾ ਨੇ ਏਸ਼ੀਅਨ ਖੇਡਾਂ ਵਿੱਚ ਤਮਗ਼ੇ ਜਿੱਤਣ ਵਾਲੀਆਂ ਖਿਡਾਰਨਾਂ ਦਾ ਕੀਤਾ ਸਨਮਾਨ
ਪਟਿਆਲਾ, 10 ਨਵੰਬਰ - ਭਾਰਤੀ ਰੇਲਵੇ ਦੀ ਇਕਾਈ, ਪਟਿਆਲਾ ਲੋਕੋਮੋਟਿਵ ਵਰਕਸ (ਪੀ ਐੱਲ ਡਬਲਿਊ) ਨੇ ਆਪਣੀਆਂ ਖਿਡਾਰਨ ਕਰਮਚਾਰੀਆਂ ਮਿਸ ਅਨੂ ਰਾਣੀ (ਜੈਵਲਿਨ ਥਰੋਅਰ), ਮਿਸ ਪਰਾਚੀ (400 X 4 ਰਿਲੇਅ ਰੇਸ) ਅਤੇ ਸ਼੍ਰੀਮਤੀ ਮਨਪ੍ਰੀਤ ਕੌਰ (ਸ਼ਾਟ ਪੁਟਰ) ਦੀਆਂ ਸ਼ਾਨਦਾਰ ਪ੍ਰਾਪਤੀਆਂ 'ਤੇ ਸਮਾਗਮ ਦਾ ਆਯੋਜਨ ਕੀਤਾ।

ਹਾਂਗਜ਼ੂ ਵਿੱਚ ਹੋਈਆਂ 2023 ਏਸ਼ੀਅਨ ਖੇਡਾਂ ਵਿੱਚ , ਜੈਵਲਿਨ ਥਰੋਅ ਵਿੱਚ ਸੋਨ ਤਮਗ਼ਾ ਜਿੱਤਣ ਵਾਲੀ ਮਿਸ ਅਨੂ ਰਾਣੀ, 400x4 ਰਿਲੇਅ ਦੌੜ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਮਿਸ ਪਰਾਚੀ ਨੂੰ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਸ਼ਾਟ ਪੁਟਰ ਸ੍ਰੀਮਤੀ ਮਨਪ੍ਰੀਤ ਕੌਰ ਵੱਲੋਂ ਏਸ਼ੀਅਨ ਖੇਡਾਂ ਵਿਚ ਸ਼ਮੂਲੀਅਤ ਦੀ ਸ਼ਲਾਘਾ ਵੀ ਕੀਤੀ ਗਈ । ਇਸ ਮੌਕੇ
ਪੀ.ਐਲ. ਡਬਲਿਊ ਦੇ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਸ਼੍ਰੀ ਪ੍ਰਮੋਦ ਕੁਮਾਰ ਨੇ ਖਿਡਾਰਨਾਂ ਵੱਲੋਂ ਅੰਤਰਰਾਸ਼ਟਰੀ ਮੰਚ 'ਤੇ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਉਨ੍ਹਾਂ ਦੀ ਸਖ਼ਤ ਮਿਹਨਤ ਲਈ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਨਾ ਸਿਰਫ਼ ਆਪਣੇ ਕਰਮਚਾਰੀਆਂ ਦੀ ਉੱਤਮਤਾ ਪ੍ਰਤੀ ਪੀ.ਐਲ. ਡਬਲਿਊ. ਦੀ ਵਚਨਬੱਧਤਾ ਦਾ ਪ੍ਰਮਾਣ ਹੈ, ਸਗੋਂ ਪੀ.ਐਲ.ਡਬਲਿਊ. ਸਪੋਰਟਸ ਐਸੋਸੀਏਸ਼ਨ ਦੁਆਰਾ ਖੇਡਾਂ ਦੇ ਖੇਤਰ ਵਿੱਚ ਪ੍ਰਤਿਭਾ ਨੂੰ ਉਤਸ਼ਾਹਤ ਕਰਨ ਲਈ ਮਾਨਤਾ ਦੇਣਾ ਵੀ ਹੈ।