ਦੀਵਾਲੀ ਦੇ ਵਿਸ਼ੇਸ਼ ਅਵਸਰ 'ਤੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਬਾਲ ਸਾਹਿਤ ਤੇ ਬੱਚਿਆਂ ਲਈ ਤੋਹਫੇ ਵਜੋਂ ਅੱਠ ਬਾਲ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ

ਮਾਹਿਲਪੁਰ - ਰੌਸ਼ਨੀਆਂ ਤੇ ਖ਼ੁਸ਼ੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦੇ ਵਿਸ਼ੇਸ਼ ਅਵਸਰ 'ਤੇ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਬਾਲ ਸਾਹਿਤ ਤੇ ਬੱਚਿਆਂ ਲਈ ਤੋਹਫੇ ਵਜੋਂ ਅੱਠ ਬਾਲ ਕਿਤਾਬਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ।

ਮਾਹਿਲਪੁਰ - ਰੌਸ਼ਨੀਆਂ ਤੇ ਖ਼ੁਸ਼ੀਆਂ ਦੇ ਪਵਿੱਤਰ ਤਿਉਹਾਰ ਦੀਵਾਲੀ ਦੇ ਵਿਸ਼ੇਸ਼ ਅਵਸਰ 'ਤੇ ਪੰਜਾਬੀ ਸਾਹਿਤ ਦੀ ਸੇਵਾ ਕਰ ਰਹੇ ਸਾਹਿਤਕਾਰ ਸਾਬੀ ਈਸਪੁਰੀ ਵਲੋਂ ਬਾਲ ਸਾਹਿਤ ਤੇ ਬੱਚਿਆਂ ਲਈ ਤੋਹਫੇ  ਵਜੋਂ ਅੱਠ ਬਾਲ ਕਿਤਾਬਾਂ ਰਿਲੀਜ਼ ਕੀਤੀਆਂ ਜਾ ਰਹੀਆਂ ਹਨ। ਸਾਬੀ ਈਸਪੁਰੀ ਨੇ ਦੱਸਿਆ ਕਿ ਇਹ ਸਾਰੀਆਂ ਕਿਤਾਬਾਂ ਜਪਾਨੀ ਕਾਵਿ ਵਿਧਾ ਹਾਇਕੂ ਤੇ ਹਾਇਕੂ ਵਿਧਾ ਨਾਲ ਸੰਬੰਧਤ ਹੋਰ ਵਿਧਾਵਾਂ ਨੂੰ ਮੁੱਖ ਰੱਖ ਕੇ  ਪੰਜਾਬੀ ਬਾਲ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਬਾਲ ਹਾਇਕੂ (ਲੁਕਣ-ਮੀਟੀ),ਬਾਲ ਹਾਇਗਾ (ਦਾਣੇ),ਬਾਲ ਕਤੌਤਾ (ਡੋਰਾਂ)ਬਾਲ ਸੈਦੋਕਾ (ਮਿੱਟੀ ਦੇ ਘਰ),ਬਾਲ ਤਾਂਕਾ (ਤਿਤਲੀਆਂ),ਬਾਲ ਚੋਕਾ (ਗੁਬਾਰੇ),ਹਾਇਕੂ ਬਾਲ ਕਵਿਤਾ(ਕਾਕੇ ਦੀ ਬੱਸ),ਹਾਇਕੂ ਨਰਸਰੀ ਗੀਤ (ਕਿਸ਼ਤੀ)  ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਵਲੋਂ ਇਹ ਕਿਤਾਬਾਂ ਰਿਲੀਜ਼ ਕੀਤੀਆਂ ਰਹੀਆਂ ਹਨ ਤੇ ਇਹਨਾਂ ਕਿਤਾਬਾਂ ਨੂੰ ਬਸੰਤ ਸੁਹੇਲ ਪਬਲੀਕੇਸ਼ਨ ਫਗਵਾੜਾ ਵਲੋਂ ਬਹੁਤ ਮਿਹਨਤ ਨਾਲ ਤਿਆਰ ਕੀਤਾ ਹੈ ਇਸ ਸਤਿਕਾਰਯੋਗ ਹਰਮਿੰਦਰ ਸਿੰਘ ਵਿਰਦੀ ਜੀ ਤੇ ਤਨੀਸ਼ਾ ਵਿੱਦਿਅਕ ਟਰੱਸਟ ਈਸਪੁਰ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦੇ ਹੋਏ ਸਭ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ।