ਖੁੱਲੇ ਅਸਮਾਨ ਹੇਠ ਸਰਕਾਰੀ ਬੈਂਚ ਤੇ ਵੋਟਾਂ ਬਣਾਉਣ ਲਈ ਮਜਬੂਰ ਹੋਏ ਬੀ ਐਲ ਓ

ਐਸ ਏ ਐਸ ਨਗਰ, 4 ਨਵੰਬਰ - ਸਥਾਨਕ ਪ੍ਰਸ਼ਾਸ਼ਨ ਵਲੋਂ ਵੋਟਾਂ ਦੀ ਸਰਸਰੀ ਸੁਧਾਈ ਲਈ ਉਲੀਕੇ ਗਏ ਦੋ ਦਿਨਾਂ ਤੇ ਪ੍ਰੋਗਰਾਮ ਦੌਰਾਨ ਪ੍ਰਸ਼ਾਸ਼ਨ ਵਲੋਂ ਵੋਟਾਂ ਦੇ ਕੰਮ ਲਈ ਬਲਾਕ ਲੈਵਲ ਅਫਸਰਾਂ ਦੀ ਡਿਊਟੀ ਤਾਂ ਲਗਾ ਦਿੱਤੀ ਗਈ ਹੈ ਪਰੰਤੂ ਉਹਨਾਂ ਦੇ ਬੈਠਣ ਦੇ ਲੋੜੀਂਦੇ ਪ੍ਰਬੰਧ ਨਾ ਕੀਤੇ ਜਾਣ ਕਾਰਨ ਉਹਨਾਂ ਨੂੰ ਖੁੱਲੇ ਅਸਮਾਨ ਹੇਠ ਲੱਗੇ ਸਰਕਾਰੀ ਬੈਂਚਾਂ ਤੇ ਬੈਠ ਕੇ ਵੋਟਾਂ ਬਣਾਉਣ ਦਾ ਕੰਮ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।

ਨਗਰ ਨਿਗਮ ਦੇ ਕੌਂਸਲਰ ਸ. ਕਮਲਪ੍ਰੀਤ ਸਿੰਘ ਬੰਨੀ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਬੀ ਐਲ ਓ ਦੇ ਬੈਠਣ ਤਕ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਫੇਜ਼ 9 ਦੇ ਸਪੋਰਟਸ ਕਾਂਪਲੈਕਸ ਵਿੱਚ ਤੈਨਾਤ ਬੀ ਐਲ ਓ ਨੂੰ ਬੈਠਣ ਲਈ ਥਾਂ ਨਾ ਮਿਲਣ ਤੇ ਉਹ ਖੁੱਲੇ ਅਸਮਾਨ ਹੇਠ ਸਰਕਾਰੀ ਬੈਂਚ ਤੇ ਬੈਠ ਕੇ ਵੋਟਾਂ ਦਾ ਕੰਮ ਕਰ ਰਹੇ ਸਨ। ਉਹਨਾਂ ਮੰਗ ਕੀਤੀ ਕਿ ਵੋਟਾਂ ਬਣਾਉਣ ਦਾ ਕੰਮ ਕਰਨ ਵਾਲੇ ਬੀ ਐਲ ਓ ਨੂੰ ਕੰਮ ਕਰਨ ਦਾ ਸਨਮਾਨਜਨਕ ਮਾਹੌਲ ਮੁਹਈਆ ਕਰਵਾਇਆ ਜਾਵੇ।