
ਘੇਰ ਕੇ ਕੁੱਟਮਾਰ ਕਰਨ ਦੇ ਦੋਸ਼ ਹੇਠ ਪੰਜ ਵਿਰੁੱਧ ਮਾਮਲਾ ਦਰਜ
ਪਟਿਆਲਾ, 3 ਅਕਤੂਬਰ : ਸਨੌਰ ਥਾਣੇ ਅਧੀਨ ਆਉਂਦੀ ਪ੍ਰਜਾਪਤ ਕਲੋਨੀ ਦੇ ਹਰਸ਼ਦੀਪ ਸਿੰਘ ਨੇ ਸਨੌਰ ਦੇ ਕਾਬਲ ਸਿੰਘ, ਹਰਜਿੰਦਰ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੁੱਟ ਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ।
ਪਟਿਆਲਾ, 3 ਅਕਤੂਬਰ : ਸਨੌਰ ਥਾਣੇ ਅਧੀਨ ਆਉਂਦੀ ਪ੍ਰਜਾਪਤ ਕਲੋਨੀ ਦੇ ਹਰਸ਼ਦੀਪ ਸਿੰਘ ਨੇ ਸਨੌਰ ਦੇ ਕਾਬਲ ਸਿੰਘ, ਹਰਜਿੰਦਰ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਵਿਰੁੱਧ ਕੁੱਟ ਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਦਰਜ ਕਰਵਾਇਆ ਹੈ। ਥਾਣੇ ਦਰਜ ਹੋਈ ਸ਼ਿਕਾਇਤ ਵਿੱਚ ਹਰਸ਼ਦੀਪ ਸਿੰਘ ਨੇ ਕਿਹਾ ਹੈ ਕਿ ਉਹ ਰੋਹਿਤ ਗੋਇਲ ਨਾਮੀਂ ਵਿਅਕਤੀ ਨਾਲ ਪ੍ਰਾਪਰਟੀ ਦਾ ਕੰਮ ਕਰਦਾ ਹੈ। ਜਦੋਂ ਉਹ ਦੋਵੇਂ ਪਹਿਲੀ ਨਵੰਬਰ ਨੂੰ ਕਿਸੇ ਗਾਹਕ ਨੂੰ ਪਲਾਟ ਦਿਖਾਉਣ ਗਏ ਸਨ ਤਾਂ ਕਾਬਲ ਸਿੰਘ, ਹਰਜਿੰਦਰ ਸਿੰਘ ਅਤੇ ਤਿੰਨ ਹੋਰ ਅਣਪਛਾਤੇ ਵਿਅਕਤੀਆਂ ਨੇ ਘੇਰ ਕੇ ਉਨ੍ਹਾਂ ਦੀ ਕੁੱਟ ਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਿਸ ਨੇ ਆਈ ਪੀ ਸੀ ਦੀਆਂ ਧਾਰਾਵਾਂ 323, 341, 506, 148 ਤੇ 149 ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
