
ਪ੍ਰਬੰਧਕ ਕਮੇਟੀ ਤੇ ਮੈਂਬਰਾਂ ਵਲੋਂ ਇਤਹਾਸਿਕ ਰੌਸ਼ਨੀ ਮੇਲਾ ਬੀਰਮਪੁਰ ਦਾ ਪੋਸਟਰ ਰਿਲੀਜ਼ ।
ਗੜ੍ਹਸ਼ੰਕਰ 03 ਨਵੰਬਰ- ਰੋਸ਼ਨੀ ਮੇਲਾ ਦਰਬਾਰ ਮੀਆ ਬਾਬਾ ਕਾਦਰ ਬਖਸ਼ ਜੀ ਪਿੰਡ ਬੀਰਮਪੁਰ ਵਿਖੇ ਰੋਸ਼ਨੀ ਮੇਲੇ ਦਾ ਪੋਸਟਰ ਪ੍ਰਬੰਧਕ ਕਮੇਟੀ ਵਲੋ ਰਿਲੀਜ਼ ਕੀਤਾ ਗਿਆ ।
ਗੜ੍ਹਸ਼ੰਕਰ 03 ਨਵੰਬਰ- ਰੋਸ਼ਨੀ ਮੇਲਾ ਦਰਬਾਰ ਮੀਆ ਬਾਬਾ ਕਾਦਰ ਬਖਸ਼ ਜੀ ਪਿੰਡ ਬੀਰਮਪੁਰ ਵਿਖੇ ਰੋਸ਼ਨੀ ਮੇਲੇ ਦਾ ਪੋਸਟਰ ਪ੍ਰਬੰਧਕ ਕਮੇਟੀ ਵਲੋ ਰਿਲੀਜ਼ ਕੀਤਾ ਗਿਆ । ਇਸ ਮੌਕੇ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੋਸ਼ਨੀ ਮੇਲਾ ਹਰ ਸਾਲ 5 ਨਵੰਬਰ ਤੋਂ 8 ਨਵੰਬਰ ਤੱਕ ਬਹੁਤ ਹੀ ਸ਼ਰਧਾ ਪੂਰਵਕ ਪ੍ਰਬੰਧਕ ਕਮੇਟੀ ਨਗਰ ਨਿਵਾਸੀ, ਇਲਾਕਾ ਨਿਵਾਸੀਆ ਅਤੇ ਐਨ ਆਰ ਆਈਜ਼ ਦੇ ਸਹਿਯੋਗ ਨਾਲ ਕਰਵਾਇਆ ਜਾਦਾ ਹੈ ਅਤੇ ਇਸ ਰੌਸ਼ਨੀ ਮੇਲੇ ਵਿੱਚ ਇਸ ਵਾਰ ਵੀ ਪੰਜਾਬ ਦੇ ਮਸ਼ਹੂਰ ਕਲਾਕਾਰ ਅਤੇ ਕਵਾਲ ਪਾਰਟੀਆ ਹਾਜ਼ਰੀਆ ਲਗਵਾ ਰਹੇ ਹਨ| ਰੌਸ਼ਨੀ ਮੇਲੇ ਦੀ ਸ਼ੁਰੂਆਤ 5 ਨਵੰਬਰ ਨੂੰ ਸ਼ਾਮ 4 ਵਜੇ ਦਰਬਾਰ ਤੇ ਚਿਰਾਗ ਰੋਸ਼ਨ ਕਰਕੇ ਕੀਤੀ ਜਾਵੇਗੀ ਉਪਰੰਤ ਕਰਾਮਤ ਫਕੀਰ ਕਵਾਲ ਐਂਡ ਪਾਰਟੀ ਮਲੇਰਕੋਟਲਾ ਵਾਲਿਆਂ ਵੱਲੋਂ ਦਰਬਾਰ ਤੇ ਕਵਾਲੀਆਂ ਦੀ ਮਹਿਫਲ ਸਜਾਈ ਜਾਵੇਗੀ। ਇਸੇ ਤਰ੍ਹਾਂ ਛੇ ਨਵੰਬਰ ਨੂੰ ਪੰਜਾਬ ਦੀ ਮਸ਼ਹੂਰ ਜੋੜੀ ਹਰਮਨ ਜਰਮਨ ਐਂਡ ਪਾਰਟੀ ਪ੍ਰੋਗਰਾਮ ਪੇਸ਼ ਕਰਨਗੀਆਂ ਅਤੇ 7 ਨਵੰਬਰ ਨੂੰ ਦਰਬਾਰ ਤੇ ਪੰਜਾਬ ਦੀ ਮਸ਼ਹੂਰ ਆਵਾਜ਼ ਫਤਿਹ ਸ਼ੇਰਗਿਲ ਦਰਬਾਰ ਤੇ ਹਾਜਰੀ ਲਗਵਾਉਣਗੇ । ਮੇਲੇ ਦੇ ਅਖੀਰਲੇ ਦਿਨ 8 ਨਵੰਬਰ ਨੂੰ ਪੰਜਾਬ ਦੀ ਮਸ਼ਹੂਰ ਆਵਾਜ਼ ਨਛੱਤਰ ਗਿੱਲ ਦਰਬਾਰ ਤੇ ਦਰਬਾਰ ਸੀ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਉਪਰੰਤ ਦੇਰ ਰਾਤ ਤੱਕ ਧਰਮਵੀਰ ਪਰਦੇਸੀ ਵੱਲੋਂ ਧਾਰਮਿੱਕ (ਨਾਟਕ) ਡਰਾਮਾ ਖੇਡਿਆ ਜਾਵੇਗਾ। ਇਲਾਕੇ ਦੇ ਬਜੁਰਗਾ ਦੇ ਦੱਸਣ ਅਨੁਸਾਰ ਇਹ ਰੋਸ਼ਨੀ ਮੇਲਾ ਭਾਰਤ ਪਾਕਿਸਤਾਨ ਦੀ ਵੰਡ ਤੋ ਪਹਿਲਾ ਦਾ ਹੋ ਰਿਹਾ ਹੈ ਅਤੇ ਅੱਜ ਵੀ ਸੰਗਤਾ ਦੂਰ ਦਰਾਡੇ ਤੋ ਨੱਤਮਸਤਕ ਹੁੰਦੀਆ ਹਨ।
