ਮਾਤਾ ਚਿੰਤਪੁਰਨੀ ਜੀ ਵਿੱਚ ਵੀ ਆਈ ਪੀ ਦਰਸ਼ਨਾਂ ਸੰਬਧੀ ਸ੍ਰੀ ਸ਼ਿਵ ਸੰਕਰ ਬਾਬਾ ਨੇ ਹਿਮਾਚਲ ਸਰਕਾਰ ਤੋਂ ਕੀਤੀ ਅਹਿਮ ਮੰਗ

ਗੜਸ਼ੰਕਰ, 1 ਨੰਵਬਰ ( ) ਸ਼ਕਤੀਪੀਠ ਮੰਦਰ ਮਾਤਾ ਚਿੰਤਪੁਰਨੀ ਜੀ ਵਿੱਚ ਵੀ ਆਈ ਪੀ ਦਰਸ਼ਨਾਂ ਲਈ ਰੱਖੀ ਗਈ ਫੀਸ ਵਾਲੇ ਸਿਸਟਮ ਨੂੰ ਰੱਦ ਕਰਨ ਦੀ ਮੰਗ ਕਰਦੇ ਹੋਏ ਪਿੰਡ ਭਵਾਨੀਪੁਰ ਤੋਂ ਸ੍ਰੀ ਸ਼ਿਵ ਸੰਕਰ ਬਾਬਾ, ਮੁੱਖ ਸੇਵਾਦਾਰ ਮੰਦਰ ਬਾਬਾ ਬਾਲਕ ਨਾਥ ਪਿੰਡ ਭਵਾਨੀਪੁਰ ਇਲਾਕਾ ਬੀਤ ਨੇ ਕਿਹਾ ਕਿ ਹਿਮਾਚਲ ਸਰਕਾਰ ਨੂੰ ਬਿਨਾਂ ਦੇਰੀ ਰੱਖੀ ਗਈ ਇਸ ਫੀਸ ਨੂੰ ਰੱਦ ਕਰਨਾ ਚਾਹੀਦਾ ਹੈ।

ਉਨਾਂ ਕਿਹਾ ਕਿ ਮਹਾਂਮਾਈ ਦੇ ਦਰਬਾਰ ਵਿੱਚ ਹਰ ਇੱਕ ਨੂੰ ਬਰਾਬਰ ਸਮਝਦੇ ਹੋਏ ਬਰਾਬਰਤਾ ਦਾ ਦਰਜਾ ਦੇਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੱਲੋਂ ਲਏ ਗਏ ਇਸ ਫੈਸਲੇ ਤੇ ਜਿਸ ਤਰਾਂ ਸ਼ਰਧਾਲੂ ਲਾਈਵ ਹੋ ਕੇ ਸਰਕਾਰ ਦੀ ਸਖ਼ਤ ਆਲੋਚਨਾ ਕਰ ਰਹੇ ਹਨ ਉਸ ਤੋਂ ਸਰਕਾਰ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜਿਹੇ ਫੈਸਲੇ ਆਮ ਲੋਕਾਂ ਦੀ ਨਜ਼ਰ ਵਿਚ ਕਿਸ ਤਰਾਂ ਦੇ ਹੁੰਦੇ ਹਨ।