ਵਿਸ਼ਵ ਓਰਲ ਹੈਲਥ ਦਿਵਸ ਮਨਾਇਆ, ਮੂੰਹ ਦੀ ਸਾਫ਼-ਸਫ਼ਾਈ ਲਈ ਕੀਤਾ ਜਾਗਰੂਕ

ਪਟਿਆਲਾ, 20 ਮਾਰਚ - ਮੂੰਹ ਦੀ ਸਾਫ ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਥੀਮ "ਇੱਕ ਸਿਹਤਮੰਦ ਮੂੰਹ ਹੈ-ਇੱਕ ਸਿਹਤਮੰਦ ਸਰੀਰ" ਤਹਿਤ ਐਮ.ਐਸ. ਡਾ. ਜਗਪਾਲਇੰਦਰ ਸਿੰਘ ਅਤੇ ਡੀ.ਡੀ.ਐਚ.ਓ.ਪਟਿਆਲਾ ਡਾ. ਸੁਨੰਦਾ ਗਰੋਵਰ ਦੀ ਅਗਵਾਈ ਵਿਚ ਵਿਸ਼ਵ ਓਰਲ ਸਿਹਤ ਦਿਵਸ ਦਾ ਆਯੋਜਨ ਮਾਤਾ ਕੌਸ਼ੱਲਿਆ ਹਸਪਤਾਲ ਦੀ ਡੈਂਟਲ ਓ.ਪੀ.ਡੀ. ਵਿਖੇ ਕੀਤਾ ਗਿਆ।

ਪਟਿਆਲਾ, 20 ਮਾਰਚ - ਮੂੰਹ ਦੀ ਸਾਫ ਸਫਾਈ ਅਤੇ ਬਿਮਾਰੀਆਂ ਤੋਂ ਬਚਾਅ ਦੀ ਜਾਗਰੂਕਤਾ ਲਈ ਥੀਮ "ਇੱਕ ਸਿਹਤਮੰਦ ਮੂੰਹ ਹੈ-ਇੱਕ ਸਿਹਤਮੰਦ ਸਰੀਰ" ਤਹਿਤ ਐਮ.ਐਸ. ਡਾ. ਜਗਪਾਲਇੰਦਰ ਸਿੰਘ ਅਤੇ ਡੀ.ਡੀ.ਐਚ.ਓ.ਪਟਿਆਲਾ  ਡਾ. ਸੁਨੰਦਾ ਗਰੋਵਰ ਦੀ ਅਗਵਾਈ ਵਿਚ ਵਿਸ਼ਵ ਓਰਲ ਸਿਹਤ ਦਿਵਸ ਦਾ ਆਯੋਜਨ ਮਾਤਾ ਕੌਸ਼ੱਲਿਆ ਹਸਪਤਾਲ ਦੀ ਡੈਂਟਲ ਓ.ਪੀ.ਡੀ. ਵਿਖੇ ਕੀਤਾ ਗਿਆ। ਮਰੀਜ਼ਾਂ ਦੇ ਨਾਲ ਹਾਜ਼ਰ ਡਾਕਟਰਾਂ ਅਤੇ ਸਟਾਫ ਮੈਂਬਰਾਂ ਵੱਲੋਂ ਮੂੰਹ ਦੀ ਸਾਫ ਸਫਾਈ ਅਤੇ ਸਿਹਤਮੰਦ ਰੱਖਣ ਦੀ ਸਹੂੰ ਚੁੱਕੀ ਗਈ। ਇਸ ਮੌਕੇ ਦੰਦ ਵਿਭਾਗ ਦੇ ਡਾਕਟਰਾਂ ਵੱਲੋਂ ਦੰਦਾਂ ਦੀ ਸਿਹਤ ਲਈ ਸਿਹਤਮੰਦ ਬਨਾਮ ਗੈਰ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਨੂੰ ਦਰਸਾਉਂਦੀ ਪ੍ਰਦਰਸ਼ਨੀ ਲਗਾਈ ਗਈ। ਮਰੀਜ਼ਾਂ ਨੂੰ ਬੁਰਸ਼ ਕਰਨ ਦੀਆਂ ਤਕਨੀਕਾਂ ਬਾਰੇ ਦੱਸਿਆ ਗਿਆ। ਡਾ. ਸੁਨੰਦਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੰਦਾਂ ਦੀ ਸੰਭਾਲ ਲਈ ਸਾਨੂੰ ਦਿਨ ਵਿਚ ਦੋ ਵਾਰ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬੁਰਸ਼ ਜ਼ਰੂਰ ਕੀਤਾ ਜਾਵੇ। ਮਿੱਠੀਆਂ ਜਾਂ ਦੰਦਾਂ 'ਤੇ ਚਿਪਕਣ ਵਾਲੇ ਪਦਾਰਥਾਂ ਨੂੰ ਖਾਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਜੇਕਰ ਖਾਣੇ ਵੀ ਹਨ ਤਾਂ ਅਜਿਹੀਆਂ ਚੀਜ਼ਾਂ ਖਾਣ ਤੋਂ ਬਾਦ ਬੁਰਸ਼ ਜ਼ਰੂਰ ਕੀਤਾ ਜਾਵੇ। ਹਰੇਕ ਛੇ ਮਹੀਨੇ ਬਾਦ ਦੰਦਾਂ ਦੇ ਮਾਹਰ ਡਾਕਟਰ ਤੋਂ ਚੈਕਅਪ ਜ਼ਰੂਰ ਕਰਵਾਇਆ ਜਾਵੇ। ਡਾ. ਸੁਨੰਦਾ ਗਰੋਵਰ ਨੇ ਕਿਹਾ ਕਿ ਚੰਗੇ ਤੇ ਸਿਹਤਮੰਦ ਦੰਦ ਤੰਦਰੁਸਤ ਸਿਹਤ ਦਾ ਆਧਾਰ ਹਨ। ਉੁਹਨਾਂ ਲੋਕਾਂ ਨੂੰ ਪਾਨ, ਤੰਬਾਕੁ, ਜਰਦਾ ਆਦਿ ਦੀ ਵਰਤੋਂ ਨਾ ਕਰਨ ਸਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਇਹਨਾਂ ਪਦਾਰਥਾਂ ਦੇ ਸੇਵਨ ਨਾਲ ਮੂੰਹ, ਜਬਾੜੇ ਆਦਿ ਦਾ ਕੈਂਸਰ ਹੋ ਸਕਦਾ ਹੈ। ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਡਾ. ਵਿਕਾਸ ਗੋਇਲ ,ਸੀਨੀਅਰ ਮੈਡੀਕਲ ਅਫਸਰ ਅਸ਼ਰਫਜੀਤ ਚਾਹਲ, ਦੰਦਾਂ ਦੇ ਮਾਹਰ ਡਾ. ਨਿਰਮਲ ਕੌਰ, ਡਾ. ਦਮਿੰਦਰ ਸਿੰਘ ਤੇ ਡਾ. ਸਵਿਤਾ ਗਰਗ ਹਾਜ਼ਰ ਸਨ।