
ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਦੀ ਬ੍ਰਾਂਚ ਕੋਟ ਫਤੂਹੀ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ
ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਦੀ ਬ੍ਰਾਂਚ ਕੋਟ ਫਤੂਹੀ ਵਲੋਂ ਖੂਨਦਾਨ ਕੈਂਪ ਲਗਾਇਆ ਗਿਆ ਜਸਵਿੰਦਰ ਸਿੰਘ ਹੀਰ ਮਾਹਿਲਪੁਰ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਦੀ ਬ੍ਰਾਂਚ ਕੋਟ ਫਤੂਹੀ ਵਿਖੇ ਪਰਮ ਸੰਤ ਬਲਜੀਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਨਿਗਰਾਨ ਕਮੇਟੀ ਹੁਸ਼ਿਆਰਪਰ ਅਤੇ ਲੋਕਲ ਮੈਨੇਜਮੈਂਟ ਕਮੇਟੀ ਕੋਟ ਫਤੂਹੀ ਵਲੋਂ ਲਗਾਇਆ ਗਿਆ।
ਜਸਵਿੰਦਰ ਸਿੰਘ ਹੀਰ ਮਾਹਿਲਪੁਰ ਵਿਸ਼ਵ ਮਾਨਵ ਰੂਹਾਨੀ ਕੇਂਦਰ ਨਵਾਂਨਗਰ ਦੀ ਬ੍ਰਾਂਚ ਕੋਟ ਫਤੂਹੀ ਵਿਖੇ ਪਰਮ ਸੰਤ ਬਲਜੀਤ ਸਿੰਘ ਜੀ ਦੇ ਜਨਮ ਦਿਨ ਨੂੰ ਸਮਰਪਿਤ ਖ਼ੂਨਦਾਨ ਕੈਂਪ ਨਿਗਰਾਨ ਕਮੇਟੀ ਹੁਸ਼ਿਆਰਪਰ ਅਤੇ ਲੋਕਲ ਮੈਨੇਜਮੈਂਟ ਕਮੇਟੀ ਕੋਟ ਫਤੂਹੀ ਵਲੋਂ ਲਗਾਇਆ ਗਿਆ। ਜਿਸ ਵਿੱਚ ਬਲੱਡ ਬੈਂਕ ਢਾਹਾਂ ਕਲੇਰਾਂ ਹਸਪਤਾਲ ਦੀ ਟੀਮ ਵਲੋਂ 55 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਮੌਕੇ ਪਰਬੰਧਕਾਂ ਵਲੋ ਖੂਨਦਾਨ ਕਰਨ ਵਾਲੇ ਖੂਨਦਾਨੀਆਂ ਨੂੰ ਯਾਦਗਾਰੀ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਦੇਵ ਸਿੰਘ, ਸ਼ਿੰਗਾਰਾ ਸਿੰਘ, ਬਲੱਡ ਮੋਟੀਵੇਟਰ ਪ੍ਰਦੀਪ ਬੰਗਾ, ਹੁਸਨ ਲਾਲ, ਰਾਜ ਕ੍ਰਿਸ਼ਨ, ਓਂਕਾਰ ਸਿੰਘ, ਡਾਕਟਰ ਦਰਬਾਰੀ ਲਾਲ, ਡਾਕਟਰ ਕੁਲਦੀਪ ਬੰਗਾ, ਕੁਲਵਿੰਦਰ ਰਾਮ, ਲੈਬ ਟੈਕਨੀਸ਼ੀਅਨ ਮਨਜੀਤ ਸਿੰਘ, ਦਲਜੀਤ ਸਿੰਘ, ਰਾਜੀਵ ਕੁਮਾਰ, ਕੁਲਵਰਨ ਸਿੰਘ ਹਾਜਰ ਸਨ।
