ਗੁਰੂ ਅਰਜਨ ਕੀਰਤਨ ਮੰਡਲ ਤੇ ਅਮਰ ਗਾਰਡਨਜ਼ ਨੇ ਲੋੜਵੰਦ ਬੱਚਿਆਂ ਦਾ ਜਨਮ ਦਿਨ ਮਨਾਇਆ

ਪਟਿਆਲਾ, 29 ਅਕਤੂਬਰ- ਗੁਰੂ ਅਰਜਨ ਕੀਰਤਨ ਮੰਡਲ ਪਟਿਆਲਾ ਅਤੇ ਅਮਰ ਆਸ਼ਰਮ (ਹੁਣ ਅਮਰ ਗਾਰਡਨਜ਼) ਨੇ ਰਲਕੇ ਗੂੰਗੇ ਬੋਲੇ, ਨੇਤਰਹੀਣ,ਅਨਾਥ ਅਤੇ ਲੋੜਵੰਦ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ ਗਿਆ ।

ਪਟਿਆਲਾ,  29 ਅਕਤੂਬਰ- ਗੁਰੂ ਅਰਜਨ ਕੀਰਤਨ ਮੰਡਲ ਪਟਿਆਲਾ ਅਤੇ ਅਮਰ ਆਸ਼ਰਮ (ਹੁਣ ਅਮਰ ਗਾਰਡਨਜ਼) ਨੇ ਰਲਕੇ ਗੂੰਗੇ ਬੋਲੇ, ਨੇਤਰਹੀਣ,ਅਨਾਥ ਅਤੇ ਲੋੜਵੰਦ ਬੱਚਿਆਂ ਦਾ ਸਾਂਝਾ ਜਨਮ ਦਿਨ ਮਨਾਇਆ ਗਿਆ । ਇਸ ਦੌਰਾਨ ਗੁਰੂ ਅਰਜਨ ਕੀਰਤਨ ਮੰਡਲ ਦੇ ਪ੍ਰਧਾਨ ਰਾਮ ਸਿੰਘ  ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਵੱਖ-ਵੱਖ ਸਕੂਲਾਂ ਦੇ  550 ਬੱਚਿਆਂ ਨੇ ਹਿੱਸਾ ਲਿਆ ਅਤੇ ਬੱਚਿਆਂ ਵੱਲੋਂ ਸੱਭਿਆਚਾਰ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਿਸ ਵਿੱਚ ਆਰਤੀ ਵੰਦਨਾ, ਗਿੱਧਾ ਭੰਗੜਾ ਆਦਿ ਸ਼ਾਮਲ ਸਨ। ਇਸ ਦੌਰਾਨ ਅਮਰ ਆਸ਼ਰਮ ਦੇ ਚੇਅਰਮੈਨ ਕਰਨਲ ਕਰਮਿੰਦਰ ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਹਾਨ ਸਮਾਜ ਸੇਵੀ ਸ. ਅਮਰ ਸਿੰਘ ਤੇ ਗੁਰੂ ਅਰਜਨ ਕੀਰਤਨ ਮੰਡਲ ਦੀ ਸਾਂਝ ਦੀ ਗੱਲ ਕੀਤੀ ।ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਦਾ ਸਨਮਾਨ ਕੀਤਾ ਗਿਆ। ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੇਕ ਪੇਸਟਰੀ ਅਤੇ ਹੋਰ ਖਾਣ ਪੀਣ ਦੇ ਪਦਾਰਥਾਂ ਦੀ ਸੇਵਾ ਕੀਤੀ ਗਈ । ਗੁਰੂ ਅਰਜਨ ਕੀਰਤਨ ਮੰਡਲ ਦੇ ਸਵਰਗਵਾਸੀ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਅਤੇ ਅਮਰ ਆਸ਼ਰਮ ਦੇ ਸੰਸਥਾਪਕ ਸ. ਅਮਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਇਸ ਮੌਕੇ ਸਾਬਕਾ ਚੇਅਰਮੈਨ ਇੰਪਰੂਵਮੈਂਟ ਟਰਸਟ ਪਟਿਆਲਾ ਸ. ਇੰਦਰ ਮੋਹਨ ਸਿੰਘ ਬਜਾਜ, ਨਾਨਕਸਰ ਕੁਟੀਆ ਵਾਲੇ ਬਾਬਾ ਹਰਚਰਨ ਸਿੰਘ,  ਸਮੂਹ ਗੁਰੂ ਅਰਜਨ ਕੀਰਤਨ ਮੰਡਲ ਦੇ ਮੈਂਬਰ ਅਤੇ ਵੱਖ-ਵੱਖ ਸੰਸਥਾਵਾਂ ਦੇ ਮੁਖੀ ਆਦਿ ਹਾਜ਼ਰ ਸਨ।