ਕੌਂਸਲਰ ਪਰਮਜੀਤ ਸਿੰਘ ਹੈਪੀ ਨੇ ਫੇਜ਼ 7 ਵਿੱਚ ਘੁੰਮਦੇ ਆਵਾਰਾ ਪਸ਼ੂ ਫੜਵਾਏ

ਐਸ ਏ ਐਸ ਨਗਰ, 28 ਅਕਤੂਬਰ- ਸਥਾਨਕ ਫੇਜ਼ 7 ਵਿੱਚ ਪਿਛਲੇ ਸਮੇਂ ਤੋਂ ਲਗਾਤਾਰ ਵੱਧ ਰਹੀ ਆਵਾਰਾ ਪਸ਼ੂਆਂ ਦੀ ਸਮੱਸਿਆ ਕਾਰਨ ਵਸਨੀਕਾਂ ਨੂੰ ਪੇਸ਼ ਆਉਂਦੀਆਂ ਸਮੱਸਿਆਵਾਂ ਨੂੰ ਮੁੁੱਖ ਰੱਖਦਿਆਂ ਵਾਰਡ ਨੰਬਰ 12 ਦੇ ਕੌਂਸਲਰ ਸ. ਪਰਮਜੀਤ ਸਿੰਘ ਹੈਪੀ ਵਲੋਂ ਨਗਰ ਨਿਗਮ ਦੇ ਆਵਾਰਾ ਪਸ਼ੂ ਫੜਣ ਵਾਲੇ ਠੇਕੇਦਾਰ ਨਾਲ ਸੰਪਰਕ ਕਰਕੇ ਫੇਜ਼ 7 ਦੇ ਖੇਤਰ ਵਿੱਚ ਘੁੰਮਦੀਆਂ ਆਵਾਰਾ ਗਾਈਆਂ ਫੜਵਾਈਆਂ ਗਈਆਂ।

ਇਸ ਸੰਬੰਧੀ ਸ. ਹੈਪੀ ਨੇ ਦੱਸਿਆ ਕਿ ਪਿਛਲੇ ਕੁੱਝ ਸਮੇਂ ਤੋਂ ਫੇਜ਼ 7 ਦੇ ਐਚ ਈ, ਐਚ ਐਲ ਮਕਾਨ ਅਤੇ ਫੇਜ਼ 7 ਦੀਆਂ ਕੋਠੀਆਂ ਵਿੱਚ ਅਗਾਰਾ ਪਸ਼ੂਆਂ ਦੀ ਸਮੱਸਿਆ ਬਹੁਤ ਜਿਆਦਾ ਵੱਧ ਗਈ ਹੈ। ਉਹਨਾਂ ਕਿਹਾ ਕਿ ਕੁੱਝ ਵਿਅਕਤੀਆਂ ਵਲੋਂ ਚੰਡੀਗੜ੍ਹ ਦੇ ਸੈਕਟਰ 52 ਵਿੱਚ ਪਸ਼ੂ ਰੱਖੇ ਹੋਏ ਹਨ ਜਿਹਨਾਂ ਵਲੋਂ ਇਹ ਪਸ਼ੂ ਖੁੱਲੇ ਛੱਡ ਦਿੱਤੇ ਜਾਂਦੇ ਹਨ ਜਿਹੜੇ ਸਾਰਾ ਦਿਨ ਫੇਜ਼ 7 ਵਿੱਚ ਗੰਦਗੀ ਖਿਲਾਰਦੇ ਹਨ।
ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਵਲੋਂ ਆਵਾਰਾ ਪਸ਼ੂ ਫੜਣ ਵਾਲੇ ਠੇਕੇਦਾਰ ਸz. ਮਨਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਜਿਸਤੋਂ ਬਾਅਦ ਸ. ਮਨਜੀਤ ਸਿੰਘ ਵਲੋਂ ਆਪਣੀ ਟੀਮ ਦੇ ਨਾਲ ਮੌਕੇ ਤੇ ਪਹੁੰਚ ਕੇ ਇਹਨਾਂ ਪਸ਼ੂਆਂ ਨੂੰ ਕਾਬੂ ਕੀਤਾ ਗਿਆ। ਉਹਨਾਂ ਕਿਹਾ ਕਿ ਜਦੋਂ ਨਿਗਮ ਦੀ ਟੀਮ ਵਲੋਂ ਇਹ ਪਸ਼ੂ ਫੜੇ ਜਾ ਰਹੇ ਸਨ ਉਸ ਦੌਰਾਨ ਇਹਨਾਂ ਪਸ਼ੂਆਂ ਦੇ ਮਾਲਕ ਵੀ ਮੌਕੇ ਤੇ ਪਹੁੰਚ ਗਏ ਜਿਹੜੇ ਪਸ਼ੂਆਂ ਦੇ ਫੜੇ ਜਾਣ ਤੋਂ ਪਹਿਲਾਂ ਹੀ ਦੋ ਗਾਵਾਂ ਨੂੰ ਭਜਾ ਕੇ ਲਿਜਾਣ ਵਿੱਚ ਕਾਮਯਾਬ ਹੋ ਗਏ ਜਦੋਂਕਿ 3 ਗਾਵਾਂ ਨੂੰਨਿਗਮ ਦੀ ਟੀਮ ਵਲੋਂ ਕਾਬੂ ਕਰਕੇ ਗਊਸ਼ਾਲਾ ਭੇਜ ਦਿੱਤਾ ਗਿਆ।