
ਦੀਦਾਰ ਸਿੰਘ ਮਣਕੂ ਦੀ ਅੰਤਿਮ ਅਰਦਾਸ ਵਿੱਚ ਹਰ ਵਰਗ ਦੇ ਲੋਕ ਵੱਡੀ ਗਿਣਤੀ 'ਚ ਸ਼ਾਮਲ ਹੋਏ
ਪਟਿਆਲਾ, 20 ਅਕਤੂਬਰ : ਰਾਮਗੜ੍ਹੀਆ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ ਤੇ ਸਨਅਤਕਾਰ ਭਗਵੰਤ ਸਿੰਘ ਮਣਕੂ (ਮਣਕੂ ਇੰਡਸਟਰੀਜ਼ ਚਾਸਵਾਲ) ਦੇ ਨੌਜਵਾਨ ਸਪੁੱਤਰ ਤੇ ਯੁਵਰਾਜ ਐਗਰੋ ਇੰਡਸਟਰੀਜ਼ ਭਾਦਸੋਂ ਦੇ ਯੁਵਰਾਜ ਸਿੰਘ ਮਣਕੂ ਦੇ ਭਰਾ ਦੀਦਾਰ ਸਿੰਘ ਮਣਕੂ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਪਿੰਡ ਚਾਸਵਾਲ ਦੇ ਗੁਰਦੁਆਰਾ ਬੋਹੜ ਸਾਹਿਬ ਹੋਈ
ਪਟਿਆਲਾ, 20 ਅਕਤੂਬਰ : ਰਾਮਗੜ੍ਹੀਆ ਭਾਈਚਾਰੇ ਦੀ ਨਾਮਵਰ ਸ਼ਖ਼ਸੀਅਤ ਤੇ ਸਨਅਤਕਾਰ ਭਗਵੰਤ ਸਿੰਘ ਮਣਕੂ (ਮਣਕੂ ਇੰਡਸਟਰੀਜ਼ ਚਾਸਵਾਲ) ਦੇ ਨੌਜਵਾਨ ਸਪੁੱਤਰ ਤੇ ਯੁਵਰਾਜ ਐਗਰੋ ਇੰਡਸਟਰੀਜ਼ ਭਾਦਸੋਂ ਦੇ ਯੁਵਰਾਜ ਸਿੰਘ ਮਣਕੂ ਦੇ ਭਰਾ ਦੀਦਾਰ ਸਿੰਘ ਮਣਕੂ, ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ, ਨਮਿਤ ਅੰਤਿਮ ਅਰਦਾਸ ਪਿੰਡ ਚਾਸਵਾਲ ਦੇ ਗੁਰਦੁਆਰਾ ਬੋਹੜ ਸਾਹਿਬ ਹੋਈ, ਜਿੱਥੇ ਵੱਡੀ ਗਿਣਤੀ ਵਿੱਚ ਸਮਾਜ ਦੇ ਹਰ ਵਰਗ ਦੇ ਲੋਕਾਂ ਨੇ ਸ਼ਮੂਲੀਅਤ ਕਰਕੇ ਵਿੱਛੜੀ ਰੂਹ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਜਿਨ੍ਹਾਂ ਸ਼ਖ਼ਸੀਅਤਾਂ ਨੇ ਦੀਦਾਰ ਸਿੰਘ ਮਣਕੂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਨ੍ਹਾਂ ਵਿੱਚ ਮੈਂਬਰ ਰਾਜ ਸਭਾ ਸ਼ਮਸ਼ੇਰ ਸਿੰਘ ਦੂਲੋਂ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਜ਼ਿਲ੍ਹਾ ਕਾਂਗਰਸ ਕਮੇਟੀ (ਦਿਹਾਤੀ) ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਤੇ ਜ਼ਿਲ੍ਹਾ ਯੋਜਨਾ ਬੋਰਡ ਪਟਿਆਲਾ ਦੇ ਚੇਅਰਮੈਨ ਜਸਬੀਰ ਜੱਸੀ ਸੋਹੀਆਂ ਵਾਲਾ ਸ਼ਾਮਲ ਸਨ। ਇਸ ਮੌਕੇ ਹਾਜ਼ਰ ਹੋਰਨਾਂ ਪ੍ਰਮੁੱਖ ਵਿਅਕਤੀਆਂ ਵਿੱਚ "ਆਪ" ਦੇ ਪਟਿਆਲਾ ਪ੍ਰਧਾਨ ਤੇਜਿੰਦਰ ਮਹਿਤਾ, ਕੰਬਾਈਨ ਇੰਡਸਟਰੀ ਨਾਲ ਸਬੰਧਿਤ ਅਮਰ ਸਿੰਘ ਮਾਲੇਰਕੋਟਲਾ, ਮਲਕੀਤ ਸਿੰਘ, ਚਰਨ ਸਿੰਘ (ਨਾਭਾ), ਹਰੀ ਸਿੰਘ, ਪ੍ਰੇਮ ਸਿੰਘ (ਨਾਭਾ), ਮੱਖਣ ਸਿੰਘ ਹੰਡਿਆਇਆ, ਨਿਰਮਲ ਸਿੰਘ ਕੇ.ਐਸ. (ਮਲੇਰਕੋਟਲਾ), ਸਵਰਨਜੀਤ ਸਿੰਘ, ਬਲਜੀਤ ਸਿੰਘ- ਗੁਰਦੀਪ ਸਿੰਘ (ਭਾਦਸੋਂ) ਸ਼ਾਮਲ ਸਨ। ਭਾਦਸੋਂ ਦੀ ਵਿਸ਼ਵਕਰਮਾ ਮੰਦਰ ਕਮੇਟੀ ਨੇ ਵੀ ਭਗਵੰਤ ਸਿੰਘ ਮਣਕੂ ਤੇ ਉਨ੍ਹਾਂ ਦੇ ਸਮੁੱਚੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਵਿਸ਼ਾਲ ਕੰਬਾਈਨ ਸਮਾਣਾ ਦੇ ਸੁਖਵਿੰਦਰ ਸਿੰਘ ਨੇ ਜਿੱਥੇ ਦੀਦਾਰ ਸਿੰਘ ਮਣਕੂ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕੀਤੇ ਉਥੇ ਪਹੁੰਚੀਆਂ ਤਮਾਮ ਸ਼ਖ਼ਸੀਅਤਾਂ ਅਤੇ ਸੰਗਤਾਂ ਦਾ ਧੰਨਵਾਦ ਵੀ ਕੀਤਾ।
