
ਸਟੇਟ ਬੈਂਕ ਆਫ ਇੰਡੀਆ ਊਨਾ ਵੱਲੋਂ ਸੇਵਾਮੁਕਤ ਪ੍ਰਿੰਸੀਪਲ ਅਜੀਤ ਸਿੰਘ ਦਾ ਸਨਮਾਨ
ਊਨਾ, 20 ਅਕਤੂਬਰ - ਜ਼ਿਲ੍ਹਾ ਊਨਾ ਦੀ ਰੱਕੜ ਕਲੋਨੀ ਦੇ ਰਹਿਣ ਵਾਲੇ ਸੇਵਾਮੁਕਤ ਪਿ੍ੰਸੀਪਲ ਅਜੀਤ ਸਿੰਘ ਨੂੰ ਸਟੇਟ ਬੈਂਕ ਆਫ਼ ਇੰਡੀਆ ਮੇਨ ਬ੍ਰਾਂਚ ਊਨਾ ਵੱਲੋਂ ਇਕ ਸਾਦੇ ਸਮਾਗਮ 'ਚ ਸਨਮਾਨਿਤ ਕੀਤਾ ਗਿਆ
ਊਨਾ, 20 ਅਕਤੂਬਰ - ਜ਼ਿਲ੍ਹਾ ਊਨਾ ਦੀ ਰੱਕੜ ਕਲੋਨੀ ਦੇ ਰਹਿਣ ਵਾਲੇ ਸੇਵਾਮੁਕਤ ਪਿ੍ੰਸੀਪਲ ਅਜੀਤ ਸਿੰਘ ਨੂੰ ਸਟੇਟ ਬੈਂਕ ਆਫ਼ ਇੰਡੀਆ ਮੇਨ ਬ੍ਰਾਂਚ ਊਨਾ ਵੱਲੋਂ ਇਕ ਸਾਦੇ ਸਮਾਗਮ 'ਚ ਸਨਮਾਨਿਤ ਕੀਤਾ ਗਿਆ ਅਜੀਤ ਸਿੰਘ ਨੇ ਹਾਲ ਹੀ 'ਚ ਮਲੇਸ਼ੀਆ ਵਿੱਚ ਹੋਏ ਇੰਟਰਨੈਸ਼ਨਲ ਮਾਸਟਰਜ਼ ਐਥਲੈਟਿਕਸ ਮੁਕਾਬਲੇ 'ਚ 65 ਤੋਂ 70 ਭਾਰ ਵਰਗ ਵਿੱਚ ਭਾਰਤ ਲਈ ਦੋ ਕਾਂਸੀ ਦੇ ਤਗਮੇ ਜਿੱਤ ਕੇ ਹਿਮਾਚਲ ਦਾ ਨਾਮ ਰੌਸ਼ਨ ਕੀਤਾ ਹੈ। ਅਜੀਤ ਸਿੰਘ ਨੇ ਇਹ ਤਗਮਾ 3000 ਅਤੇ 1500 ਮੀਟਰ ਦੌੜ ਵਿੱਚ ਹਾਸਿਲ ਕੀਤਾ। ਐਸਬੀਆਈ ਦੇ ਸ਼ਾਖਾ ਦੇ ਮੈਨੇਜਰ ਕਰਤਾਰ ਸਿੰਘ ਨੇ ਦੱਸਿਆ ਕਿ ਅਜੀਤ ਸਿੰਘ ਨੇ ਸਾਡੇ ਬੈਂਕ ਨਾਲ ਲਗਪਗ 20 ਸਾਲਾਂ ਤੋਂ ਉਹ ਇੱਕ ਖਪਤਕਾਰ ਹੈ ਅਤੇ ਇਸ ਉਮਰ ਵਿੱਚ ਵੀ ਉਨ੍ਹਾਂ ਦਾ ਜਨੂੰਨ ਹੈ। ਇਸ ਮੌਕੇ ਡਿਪਟੀ ਮੈਨੇਜਰ ਦੀਪਿਕਾ, ਸਹਾਇਕ ਮੈਨੇਜਰ ਮੋਹਿਤ ਭਾਟੀਆ, ਸੀਨੀਅਰ ਲੇਖਾਕਾਰ ਅਰਵਿੰਦ ਰਾਣਾ, ਸਾਹਿਲ ਡਿੰਗਲਾ, ਕਾਜਲ ਵਧਵਾ, ਰਜਨੀਕਾਂਤ, ਸੁਭਾਸ਼ ਕੁਮਾਰ, ਵਿਸ਼ਾਲ ਸਮੇਤ ਪਤਵੰਤੇ ਸ. ਸ਼ਰਮਾ, ਪ੍ਰਵੀਨ ਸ਼ਖਘਰ, ਮਨੀ ਹਾਜ਼ਰ ਰਹੇ
