ਸੀਤਾ ਸਵਯੰਬਰ ਦਾ ਮੰਚਨ ਕੀਤਾ

ਐਸ ਏ ਐਸ ਨਗਰ, 17 ਅਕਤੂਬਰ - ਸ਼੍ਰੀ ਮਹਾਦੇਵ ਵੈਲਫੇਅਰ ਕਲੱਬ ਵੱਲੋਂ ਫੇਜ਼ 5 ਵਿਖੇ ਰਾਮਲੀਲਾ ਵਿੱਚ ਸੀਤਾ ਸਵਯੰਬਰ ਦਿਖਾਇਆ ਗਿਆ। ਇਸ ਮੌਕੇ ਲਕਸ਼ਮਣ ਪਰਸ਼ੂਰਾਮ ਸੰਵਾਦ ਵੀ ਵਿਖਾਇਆ ਗਿਆ।

ਐਸ ਏ ਐਸ ਨਗਰ, 17 ਅਕਤੂਬਰ - ਸ਼੍ਰੀ ਮਹਾਦੇਵ ਵੈਲਫੇਅਰ ਕਲੱਬ ਵੱਲੋਂ ਫੇਜ਼ 5 ਵਿਖੇ ਰਾਮਲੀਲਾ ਵਿੱਚ ਸੀਤਾ ਸਵਯੰਬਰ ਦਿਖਾਇਆ ਗਿਆ। ਇਸ ਮੌਕੇ ਲਕਸ਼ਮਣ ਪਰਸ਼ੂਰਾਮ ਸੰਵਾਦ ਵੀ ਵਿਖਾਇਆ ਗਿਆ। ਸੀਤਾ ਸਵਯੰਬਰ ਦੇ ਮੰਚਨ ਮੌਕੇ ਨਗਰ ਨਿਗਮ ਦੀ ਕੌਂਸਲਰ ਬਲਜੀਤ ਕੌਰ ਵਲੋਂ ਦਰਸ਼ਕਾਂ ਨੂੰ ਲੱਡੂ ਵੰਡੇ ਗਏ।
ਸ਼੍ਰੀ ਰਾਮਚੰਦਰ ਜੀ ਦਾ ਰੋਲ ਪਰਮਿੰਦਰ ਸਿੰਘ ਟਿੰਕੂ, ਲਕਸ਼ਮਣ ਜੀ ਦਾ ਰੋਲ ਅਨਮੋਲ ਸ਼ਰਮਾ, ਪਰਸ਼ੂਰਾਮ ਜੀ ਦਾ ਰੋਲ ਪ੍ਰਕਾਸ਼ ਨਥਾਨੀ, ਮਹਾਰਾਜ ਜਨਕ ਜੀ ਦਾ ਰੋਲ ਮੁਦਿਤ, ਮਹਾਰਾਜ ਦਸ਼ਰਥ ਦਾ ਰੋਲ ਨੀਰਜ ਖੁਰਾਣਾ, ਵਿਸ਼ਵਾਮਿੱਤਰ ਜੀ ਦਾ ਰੋਲ ਰਵੀ ਰਾਵਤ ਵੱਲੋਂ ਨਿਭਾਇਆ ਗਿਆ। ਰਾਮਲੀਲਾ ਦੀ ਨਿਰਦੇਸ਼ਨ ਵਿਸ਼ਵਜੀਤ ਬੋਬੀ ਵੱਲੋਂ ਕੀਤਾ ਗਿਆ।