ਮੁਸ਼ਕਿਲਾਂ ਦੇ ਚਲਦੇ" ਅਕਾਲੀ ਦਲ ਨੇ ਪਟਿਆਲਾ (ਦਿਹਾਤੀ) ਦੇ ਦੋਵੇਂ ਪ੍ਰਧਾਨ ਹਟਾਏ
ਪਟਿਆਲਾ, 3 ਅਗਸਤ - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪਟਿਆਲਾ (ਦਿਹਾਤੀ) ਇਕਾਈ ਦਾ ਪੁਨਰਗਠਨ ਕਰਨ ਅਤੇ ਇੱਕ ਹੀ ਪ੍ਰਧਾਨ ਨਿਯੁਕਤ ਕਰਨ ਦਾ ਫੈਸਲਾ ਲਿਆ ਹੈ। ਇਸ ਗੱਲ ਦੀ ਜਾਣਕਾਰੀ ਚੰਡੀਗੜ੍ਹ ਵਿਖੇ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਇਸ ਵੇਲੇ ਪਟਿਆਲਾ ਇਕਾਈ ਦੇ ਦੋ ਪ੍ਰਧਾਨ ਹਨ, ਜਿਸ ਕਾਰਨ ਤਾਲਮੇਲ ਵਿਚ ਮੁਸ਼ਕਿਲਾਂ ਆ ਰਹੀਆਂ ਹਨ।

ਉਹਨਾਂ ਕਿਹਾ ਕਿ ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਸੁਖਵਿੰਦਰ ਸਿੰਘ ਰਾਜਲਾ ਅਤੇ ਜਰਨੈਲ ਸਿੰਘ ਕਰਤਾਰਪੁਰ ਤੋਂ ਜ਼ਿੰਮੇਵਾਰੀ ਵਾਪਸ ਲਈ ਜਾ ਰਹੀ ਹੈ। ਉਹਨਾਂ ਕਿਹਾ ਕਿ ਨਵੇਂ ਪ੍ਰਧਾਨ ਦੀ ਨਿਯੁਕਤੀ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।