
ਸੋਨੇ ਦੀ ਚੈਨ ਖੋਹਣ ਦੀ ਕੋਸ਼ਿਸ਼ ਕਰਨ ਵਾਲੇ 2 ਝਪਟਮਾਰ ਕਾਬੂ
ਐਸ.ਏ.ਐਸ ਨਗਰ, 12 ਅਕਤੂਬਰ -ਮੁਹਾਲੀ ਪੁਲੀਸ ਨੇ ਸੋਨੇ ਦੀ ਚੈਨ ਨੂੰ ਝਪਟ ਮਾਰ ਕੇ ਖੋਹਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਐਸ.ਏ.ਐਸ ਨਗਰ, 12 ਅਕਤੂਬਰ -ਮੁਹਾਲੀ ਪੁਲੀਸ ਨੇ ਸੋਨੇ ਦੀ ਚੈਨ ਨੂੰ ਝਪਟ ਮਾਰ ਕੇ ਖੋਹਣ ਦੀ ਕੋਸ਼ਿਸ਼ ਕਰਨ ਦੇ ਦੋਸ਼ ਹੇਠ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ ਐਸ ਪੀ ਸਿਟੀ 2 ਹਰਸਿਮਰਨ ਸਿੰਘ ਬਲ ਨੇ ਦੱਸਿਆ ਕਿ ਬੀਤੇ ਦਿਨ ਮਦਰਹੁੱਡ ਹਸਪਤਾਲ ਮੁਹਾਲੀ ਵਿੱਚ ਕੰਮ ਕਰਨ ਵਾਲੀ ਵਰਸ਼ਾ ਸ਼ਾਮ ਸਮੇਂ ਆਪਣੀ ਡਿਊਟੀ ਤੇ ਪੈਦਲ ਜਾ ਰਹੀ ਸੀ ਜਿਸ ਦੌਰਾਨ ਦੋਸ਼ੀਆਂ ਨੇ ਸਵਿਫਟ ਡਿਜਾਇਰ ਕਾਰ ਨੰਬਰ ਕਾਰ ਨੰਬਰ ਪੀ ਬੀ-01-ਡੀ-1437 ਤੇ ਉਸਦਾ ਪਿੱਛਾ ਕੀਤਾ ਅਤੇ ਜਦੋਂ ਵਰਸ਼ਾ ਹਸਪਤਾਲ ਮੁਹਾਲੀ ਦੇ ਗੇਟ ਤੇ ਪਹੁੰਚੀ ਤਾਂ ਦੋਸ਼ੀਆਂ ਨੇ ਉਸਦੇ ਗੱਲ ਵਿੱਚ ਪਾਈ ਸੋਨੇ ਦੀ ਚੈਨ ਨੂੰ ਝਪਟ ਮਾਰ ਕੇ ਖੋਹਣ ਦੀ ਕੋਸ਼ਿਸ਼ ਕੀਤੀ ਪਰ ਵਰਸ਼ਾ ਨੇ ਆਪਣੀ ਚੈਨ ਨੂੰ ਆਪਣੇ ਹੱਥਾਂ ਨਾਲ ਫੜ ਲਿਆ ਅਤੇ ਰੌਲਾ ਪਾਇਆ ਜਿਸਤੇ ਹਸਪਤਾਲ ਦੇ ਸਕਿਊਰਟੀ ਗਾਰਡ ਨੇ ਚੈਨ ਖਿੱਚਣ ਦੀ ਕੋਸ਼ਿਸ਼ ਕਰਨ ਵਾਲੇ ਨੂੰ ਕਾਬੂ ਕਰ ਲਿਆ ਜਦੋਂਕਿ ਉਸਦਾ ਦੂਜਾ ਸਾਥੀ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਿਆ।
ਉਹਨਾਂ ਦੱਸਿਆ ਕਿ ਇਸ ਮੌਕੇ ਵਰਸ਼ਾ ਬੁਰੀ ਤਰ੍ਹਾਂ ਘਬਰਾ ਗਈ ਅਤੇ ਸਕਿਊਰਟੀ ਗਾਰਡ ਉਸਨੂੰ ਸੰਭਾਲਣ ਲੱਗ ਗਿਆ ਜਿਸ ਦੌਰਾਨ ਝਪਟਮਾਰ ਮੌਕੇ ਤੋਂ ਭੱਜ ਗਿਆ।
ਸz. ਬੱਲ ਨੇ ਦੱਸਿਆ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ ਤੇ ਪੁਲੀਸ ਪਾਰਟੀ ਨੇ ਵਰਸ਼ਾ ਦੀ ਸ਼ਨਾਖਤ ਤੇ ਪੁਰਾਣਾ ਬੱਸ ਸਟੈਂਡ ਫੇਜ਼ 8 ਨੇੜੇ ਫਰਾਰ ਹੋਏ ਵਿਅਕਤੀ ਹਰਮਨ ਸਿੰਘ ਵਾਸੀ ਪਿੰਡ ਕਹਿਰੂ ਥਾਣਾ ਧੂਰੀ ਜਿਲ੍ਹਾ ਸੰਗਰੂਰ ਨੂੰ ਕਾਬੂ ਕਰ ਲਿਆ ਅਤੇ ਇਸਤੋਂ ਬਾਅਦ ਪੁਲੀਸ ਵਲੋਂ ਉਸਦੇ ਸਾਥੀ ਗੁਰਸ਼ਰਨਦੀਪ ਸਿੰਘ ਨੂੰ ਕਾਰ ਨੰਬਰ ਪੀਬੀ-01-ਡੀ-1437 ਸਮੇਤ ਕਾਬੂ ਕਰ ਲਿਆ ਗਿਆ।
ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਦੇ ਖਿਲਾਫ ਥਾਣਾ ਫੇਜ਼-8 ਮੁਹਾਲੀ ਵਿਚ ਆਈ ਪੀ ਸੀ ਦੀ ਧਾਰਾ 379-ਬੀ, 511, 34 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਹਨਾਂ ਦੋਵਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
