
ਕੰਢੀ ਸੰਘਰਸ਼ ਕਮੇਟੀ ਵੱਲੋਂ ਸੜਕਾਂ ਤੇ ਖੜੇ ਸੁੱਕੇ ਦਰੱਖ਼ਤ ਕਟਵਾਉਣ ਲਈ ਡਿਪਟੀ ਸਪੀਕਰ ਪੰਜਾਬ ਨੂੰ ਦਿੱਤਾ ਮੰਗ ਪੱਤਰ
ਕੰਢੀ ਸੰਘਰਸ਼ ਕਮੇਟੀ ਵੱਲੋਂ ਸੜਕਾਂ ਤੇ ਖੜੇ ਸੁੱਕੇ ਦਰੱਖ਼ਤ ਕਟਵਾਉਣ ਲਈ ਡਿਪਟੀ ਸਪੀਕਰ ਪੰਜਾਬ ਨੂੰ ਦਿੱਤਾ ਮੰਗ ਪੱਤਰ
ਗੜ੍ਹਸ਼ੰਕਰ ( ਬਲਵੀਰ ਚੌਪੜਾ ) ਕੰਢੀ ਸੰਘਰਸ਼ ਕਮੇਟੀ ਦਾ ਵਫਦ ਸੂਬਾਈ ਕਨਵੀਨਰ ਦਰਸ਼ਨ ਸਿੰਘ ਮੱਟੂ ਦੀ ਅਗਵਾਈ ਵਿੱਚ ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਸਿੰਘ ਰੌੜੀ ਐਮ.ਐਲ.ਏ ਨੂੰ ਗੜ੍ਹਸ਼ੰਕਰ ਨੰਗਲ ਸੜਕ, ਬਹਿਰਾਮ ਤੋਂ ਜੇਜੋਂ ਦੋਆਬਾ ਤੇ ਗੜ੍ਹਸ਼ੰਕਰ ਚੰਡੀਗੜ੍ਹ, ਨਵਾਂ ਸ਼ਹਿਰ ਤੇ ਅਨੰਦ ਪੁਰ ਸੜਕ ਤੇ ਖੜੇ ਸੁੱਕੇ ਦਰੱਖਤ ਤੇ ਜੀਵਨ ਪੂਰਾ ਕਰ ਚੁੱਕੇ ਦਰਖਤਾਂ ਨੂੰ ਕਟਵਾਉਣ ਦੀ ਮੰਗ ਕੀਤੀ ਗਈ ਅਤੇ ਨਵੇ ਫੱਲਦਾਰ, ਛਾਂਦਾਰ, ਫੁੱਲਦਾਰ ਬੂਟੇ ਲਗਵਾਉਣ ਲਈ ਮੰਗ ਪੱਤਰ ਦਿੱਤਾ ਗਿਆ। ਡਿਪਟੀ ਸਪੀਕਰ ਸ਼੍ਰੀ ਜੈ ਕਿਸ਼ਨ ਸਿੰਘ ਰੌੜੀ ਨੇ ਭਰੋਸਾ ਦਿੱਤਾ ਕਿ ਸੁੱਕੇ ਦਰੱਖਤਾਂ ਨੂੰ ਪਹਿਲ ਦੇ ਅਧਾਰ ਕੱਟਵਾਏ ਜਾਣਗੇ। ਗੜ੍ਹਸ਼ੰਕਰ ਤੋਂ ਨੰਗਲ ਸੜਕ ਤੇ ਫਲਦਾਰ, ਫੁੱਲਦਾਰ, ਛਾਂਦਾਰ ਬੂਟੇ ਲਗਾਉਣ ਦੀ ਵੀ ਸਿਫਾਰਸ਼ ਕਰਾਂਗਾ,ਮੰਗਾਂ ਨਾਲ ਸਹਿਮਤੀ ਪਰਗਟ ਕਰਦਿਆਂ ਮੰਗਾਂ ਪੂਰੀਆਂ ਭਰੋਸਾ ਦਿੱਤਾ।ਇਸ ਮੌਕੇ ਬਲਰਾਜ ਕੁਮਾਰ, ਮੇਜਰ ਸਿੰਘ, ਕੈਪਟਨ ਕਰਨੈਲ ਸਿੰਘ, ਪ੍ਰੇਮ ਸਿੰਘ ਰਾਨਾ,ਮਹਿੰਦਰ ਸਿੰਘ ਮੱਟੂ, ਦਿਲਬਾਗ ਸਿੰਘ ਮੱਟੂ, ਬਲਵਿੰਦਰ ਸਿੰਘ, ਪਰਗਨ ਸਿੰਘ, ਹਰਨੇਕ ਸਿੰਘ ਬੰਗਾ, ਦੌਲਤ ਰਾਮ,ਜਗਵਿੰਦਰ ਸਿੰਘ ਤੇ ਹੋਰ ਹਾਜਰ ਸਨ। ਕੰਢੀ ਸੰਘਰਸ਼ ਕਮੇਟੀ ਦੇ ਆਗੂ ਆਂ ਨੇ ਕਿਹਾ ਕਿ ਜੇਕਰ ਇੱਕ ਮਹੀਨੇ ਤੱਕ ਦਰੱਖਤ ਨਾ ਕੱਟੇ ਗਏ ਤਾਂ ਸੰਘਰਸ਼ ਕੀਤਾ ਜਾਵੇਗਾ।
