ਪਿੰਡ ਟੱਬਾ ਦੇ ਨੌਜਵਾਨ ਦੀ ਸੜਕ ਹਾਦਸੇ ਚ ਮੌਤ।
ਗੜ੍ਹਸ਼ੰਕਰ 10 ਅਕਤੂਬਰ - ਗੜ੍ਹਸ਼ੰਕਰ ਅਧੀਨ ਪੈਂਦੇ ਬੀਤ ਇਲਾਕੇ ਦੇ ਪਿੰਡ ਟੱਬਾ ਦੇ ਨੌਜਵਾਨ ਸੋਹਣ ਲਾਲ (30) ਪੁੱਤਰ ਦੇਵ ਰਾਜ ਦੀ ਗੜ੍ਹਸ਼ੰਕਰ ਨੰਗਲ ਰੋਡ 'ਤੇ ਪਿੰਡ ਪੰਡੋਰੀ-ਬੀਤ ਦੀ ਖੱਡ ਨੇੜੇ ਹੋਏ ਇਕ ਸੜਕ ਹਾਦਸੇ ਵਿੱਚ ਮੌਕੇ 'ਤੇ ਹੀ ਮੌਤ ਹੋਣ ਦੀ ਖ਼ਬਰ ਹੈ।ਮ੍ਰਿਤਕ ਨੌਜਵਾਨ ਆਪਣੇ ਸਹੁਰੇ ਪਿੰਡ ਕੋਟ ਤੋਂ ਮੋਟਰਸਾਈਕਲ 'ਤੇ ਵਾਪਸ ਟੱਬਾ ਜਾ ਰਿਹਾ ਸੀ ਕਿ ਅਚਾਨਕ ਹਾਦਸਾ ਵਾਪਰ ਗਿਆ।