ਸੰਜੇ ਸਿੰਘ ਦੇ ਤਿੰਨ ਨਜ਼ਦੀਕੀਆਂ ਨੂੰ ED ਨੇ ਭੇਜਿਆ ਸੰਮਨ, 'ਆਪ' ਨੇਤਾ ਸਾਹਮਣੇ ਹੋਵੇਗੀ ਪੁੱਛਗਿੱਛ

ਨਵੀਂ ਦਿੱਲੀ : ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਸੰਜੇ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਈਡੀ ਨੇ ਵੀ ਉਸ ਦੇ ਸਾਥੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ। ਹੁਣ ਜਾਂਚ ਏਜੰਸੀ ਨੇ ‘ਆਪ’ ਆਗੂ ਦੇ ਤਿੰਨ ਨਜ਼ਦੀਕੀ ਸਾਥੀਆਂ ਨੂੰ ਸੰਮਨ ਜਾਰੀ ਕਰਕੇ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਬੁਲਾਇਆ ਹੈ।

ਨਿਊਜ਼ ਏਜੰਸੀ ਏਐੱਨਆਈ ਮੁਤਾਬਕ ਈਡੀ ਨੇ ਸੰਜੇ ਸਿੰਘ ਦੇ ਤਿੰਨ ਸਾਥੀਆਂ, ਵਿਵੇਕ ਤਿਆਗੀ, ਸਰਵੇਸ਼ ਮਿਸ਼ਰਾ ਅਤੇ ਕੰਵਰਬੀਰ ਸਿੰਘ ਨੂੰ ਪੁੱਛਗਿੱਛ ਲਈ ਤਲਬ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਸਰਵੇਸ਼ ਮਿਸ਼ਰਾ ਅੱਜ ਈਡੀ ਸਾਹਮਣੇ ਪੇਸ਼ ਹੋ ਸਕਦੇ ਹਨ।
ਈਡੀ ਨੇ ਦਾਅਵਾ ਕੀਤਾ ਹੈ ਕਿ ਸੰਜੇ ਸਿੰਘ ਦੇ ਸਾਥੀ ਸਰਵੇਸ਼ ਨੇ 'ਆਪ' ਨੇਤਾ ਤੋਂ ਦੋ ਵਾਰ ਉਨ੍ਹਾਂ ਦੀ ਰਿਹਾਇਸ਼ 'ਤੇ 2 ਕਰੋੜ ਰੁਪਏ ਲਏ ਸਨ। ਇਸ ਦੇ ਨਾਲ ਹੀ ਸੰਜੇ ਸਿੰਘ ਦੇ ਪੀਏ ਵਿਜੇ ਤਿਆਗੀ ਨੂੰ ਦੋਸ਼ੀ ਅਮਿਤ ਅਰੋੜਾ ਦੀ ਕੰਪਨੀ ਅਰਾਲਿਆਸ ਹਾਸਪਿਟੈਲਿਟੀ ਦੇ ਕਾਰੋਬਾਰ ਵਿੱਚ ਹਿੱਸੇਦਾਰੀ ਦਿੱਤੀ ਗਈ ਸੀ।