
ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ 10 ਅਕਤੂਬਰ ਨੂੰ
ਐਸ ਏ ਐਸ ਨਗਰ, 3 ਅਕਤੂਬਰ - ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ 10 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਕੁੰਭੜਾ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਵੱਖ ਵੱਖ ਲੋਕਾਂ ਨਾਲ ਹੋਈਆਂ ਧੱਕੇਸ਼ਾਹੀਆਂ ਦੇ ਸੰਬੰਧੀ ਵਿੰਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਅੱਤਿਆਚਾਰ ਤੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਵਲੋਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ 10 ਅਕਤੂਬਰ ਨੂੰ ਡਿਪਟੀ ਕਮਿਸ਼ਨਰ ਦਫਤਰ ਦਾ ਘਿਰਾਓ ਕੀਤਾ
ਜਾਵੇਗਾ। ਇਸ ਬਾਰੇ ਜਾਣਕਾਰੀ ਦਿੰਦਿਆਂ ਬਲਵਿੰਦਰ ਕੁੰਭੜਾ ਨੇ ਦੱਸਿਆ ਕਿ ਪ੍ਰਸ਼ਾਸ਼ਨ ਵਲੋਂ ਵੱਖ ਵੱਖ ਲੋਕਾਂ ਨਾਲ ਹੋਈਆਂ ਧੱਕੇਸ਼ਾਹੀਆਂ ਦੇ ਸੰਬੰਧੀ ਵਿੰਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
ਉਹਨਾਂ ਕਿਹਾ ਕਿ ਲੋਕਾਂ ਨੂੰ ਆਪਣੇ ਨਾਲ ਹੋਈਆਂ ਵਧੀਕੀਆਂ ਦੀਆਂ ਸ਼ਿਕਾਇਤਾਂ ਦੇਣ ਲਈ ਵੀ ਧੱਕੇ ਖਾਣੇ ਪੈਂਦੇ ਹਨ ਅਤੇ ਅਧਿਕਾਰੀ ਸੀਟ ਤੇ ਨਹੀਂ ਮਿਲਦੇ। ਉਹਨਾਂ ਕਿਹਾ ਕਿ ਸੁਰਿੰਦਰ ਸਿੰਘ ਕੰਡਾਲਾ (ਜੋ ਹੈਂਡੀਕੈਪ ਹਨ)
ਪਿਛਲੇ ਦਿਨੀਂ ਹੋਏ ਆਪਣੇ ਪੁੱਤਰ ਦੇ ਕਤਲ ਮਾਮਲੇ ਦੇ ਸੰਬੰਧ ਵਿੱਚ ਜ਼ਿਲ੍ਹਾ ਭਲਾਈ ਅਫਸਰ ਮੁਹਾਲੀ ਨੂੰ ਇੱਕ ਲਿਖਤੀ ਦਰਖਾਸਤ ਦੇਣ ਗਏ ਸੀ ਪਰ 11 ਵਜ਼ੇ ਤੱਕ ਅਫਸਰ ਆਪਣੀ ਕੁਰਸੀ ਤੇ ਨਹੀਂ ਆਏ ਸਨ।
ਇਸੇ ਤਰ੍ਹਾਂ ਪੀੜਤ ਹਰਜਿੰਦਰ ਸਿੰਘ ਮਦਨਹੇੜੀ ਆਪਣੇ ਪੁੱਤਰ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲਰ ਏਜੰਟ ਵੱਲੋਂ 32 ਲੱਖ ਦੀ ਹੋਈ ਠੱਗੀ ਦੇ ਕੇਸ ਵਿੱਚ ਜਦੋਂ ਐਸ ਐਸ ਪੀ ਮੁਹਾਲੀ ਨੂੰ ਮਿਲਣਾ ਚਾਹਿਆ ਤਾਂ ਐਸ ਐਸ
ਪੀ ਮੁਹਾਲੀ ਵੀ ਆਪਣੇ ਦਫਤਰ ਵਿੱਚ ਨਹੀਂ ਸਨ ਅਤੇ ਐਸ ਪੀ ਮੁਹਾਲੀ ਵੀ ਕਿਤੇ ਗਏ ਹੋਏ ਸਨ। ਉਹਨਾਂ ਦੱਸਿਆ ਕਿ ਇਸਦੋਂ ਬਾਅਦ ਡੀ ਸੀ ਦਫਤਰ ਪਹੁੰਚਣ ਤੇ ਕਿਹਾ ਗਿਆ ਕਿ ਜ਼ਰੂਰੀ ਮੀਟਿੰਗ ਚੱਲ ਰਹੀ ਹੈ ਅਤੇ
ਇੱਕ ਘੰਟੇ ਬਾਅਦ ਮਿਲਣ ਲਈ ਕਿਹਾ ਗਿਆ।
ਸz. ਕੁੰਭੜਾ ਨੇ ਕਿਹਾ ਕਿ ਦਫ਼ਤਰਾਂ ਵਿੱਚ ਲੋਕਾਂ ਨੂੰ ਖੱਜਲਖੁਆਰ ਦੇਖਦੇ ਹੋਏ ਵੱਖ ਵੱਖ ਕੇਸਾਂ ਦੇ ਪੀੜਤ ਪਰਿਵਾਰਾਂ ਨੂੰ ਲੈ ਕੇ 10 ਅਕਤੂਬਰ ਨੂੰ ਸਵੇਰੇ 11 ਵਜ਼ੇ ਡੀ ਸੀ ਦਫ਼ਤਰ ਮੁਹਾਲੀ ਦੇ ਘਿਰਾਓ ਕੀਤਾ ਜਾਵੇਗਾ।
ਇਸ ਮੌਕੇ ਹਰਜਿੰਦਰ ਸਿੰਘ ਮਦਨਹੇੜੀ, ਹਰਮਨਦੀਪ ਸਿੰਘ, ਜਗਰੂਪ ਸਿੰਘ, ਨਰਿੰਦਰ ਸਿੰਘ ਸਾਬਕਾ ਸਰਪੰਚ ਜੌਲੀ, ਸੁਰਿੰਦਰ ਸਿੰਘ, ਸਤਨਾਮ ਸਿੰਘ, ਜਸਪਾਲ ਸਿੰਘ, ਹਰਨੇਕ ਸਿੰਘ, ਮਨਦੀਪ ਸਿੰਘ ਤੇ ਜਤਿੰਦਰ ਸਿੰਘ
ਆਦਿ ਹਾਜ਼ਰ ਸਨ।
