
ਸੰਯੁਕਤ ਕਿਸਾਨ ਮੋਰਚੇ ਨੇ ਫੂਕਿਆ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁਤਲਾ
ਐਸ ਏ ਐਸ ਨਗਰ, 3 ਅਕਤੂਬਰ - ਸੰਯੁਕਤ ਕਿਸਾਨ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ।
ਸੰਯੁਕਤ ਕਿਸਾਨ ਮੋਰਚੇ ਵਲੋਂ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਦੇਹਕਲਾ, ਪੰਜਾਬ ਮੈਂਬਰ ਮਨਪ੍ਰੀਤ ਸਿੰਘ ਅਮਲਾਲਾ ਬੀ ਕੇ ਯੂ ਲੱਖੋਵਾਲ, ਜਰਨਲ ਸਕੱਤਰ ਜਸਪਾਲ ਸਿੰਘ ਨਿਸ਼ਾਨੀਆਂ ਨੇ ਕਿਹਾ ਕਿ ਕੇਂਦਰੀ
ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਤੇ ਆਪਣੀ ਗੱਡੀ ਚੜ੍ਹਾ ਕੇ ਕਈ ਕਿਸਾਨਾਂ ਅਤੇ ਇੱਕ ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਸੀ। ਉਸ ਮਾਮਲੇ ਵਿਚ ਦੋਸ਼ੀਆਂ ਖਿਲਾਫ ਪਰਚਾ ਵੀ ਦਰਜ
ਹੋ ਗਿਆ ਸੀ, ਪਰ ਅਜੇ ਮਿਸ਼ਰਾ ਹਾਲੇ ਵੀ ਆਪਣੇ ਮੰਤਰੀ ਅਹੁਦੇ ਤੇ ਬਣੇ ਹੋਏ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਦੋਸ਼ੀਆਂ ਦੀ ਹੋ ਰਹੀ ਜਾਂਚ ਨੂੰ ਪ੍ਰਭਾਵਿਤ ਕਰ ਸਕਦੇ ਹਨ। ਕਿਸਾਨਾਂ ਨੇ ਮੰਗ ਕੀਤੀ ਕਿ ਅਜੇ ਮਿਸ਼ਰਾ ਨੂੰ ਮੰਤਰੀ ਪੱਦ ਤੋਂ ਤੁਰੰਤ ਹਟਾਇਆ ਜਾਵੇ। ਇਸ ਮੌਕੇ ਜਸਪਾਲ ਸਿੰਘ ਲਾਡਰਾ,
ਚਰਨਜੀਤ ਸਿੰਘ ਸਿੰਬਲਮਾਜਰਾ, ਕੁਲਵੰਤ ਸਿੰਘ ਚਿੱਲਾ, ਗੁਰਮੀਤ ਸਿੰਘ ਖੂਨੀਮਾਜਰਾ, ਕਰਮ ਸਿੰਘ ਬਰੋਲੀ, ਦਰਸ਼ਨ ਸਿੰਘ ਦੁਰਾਲੀ, ਹਰੀ ਸਿੰਘ ਬਹੋੜਾ, ਜਗਤਾਰ ਸਿੰਘ ਝਰਮੜੀ, ਰਣਜੀਤ ਸਿੰਘ ਬਜਹੇੜੀ, ਬਲਜੀਤ
ਸਿੰਘ ਭਾਓ, ਸੋਨੀ ਰਸਨਹੇੜੀ, ਦਰਸ਼ਨ ਸਿੰਘ ਬੜੀ, ਗੁਰਮੀਤ ਸਿੰਘ ਬਜਹੇੜੀ,ਪਰਮਜੀਤ ਸਿੰਘ ਦੇਸੂਮਾਜਰਾ, ਅਮਨਦੀਪ ਸਿੰਘ, ਅਵਤਾਰ ਸਿੰਘ ਬਜਹੇੜੀ, ਸੁਰਿੰਦਰ ਸਿੰਘ ਬਰਯਾਲੀ ਆਦਿ ਕਿਸਾਨ ਹਾਜ਼ਰ ਸਨ।
