ਗੜ੍ਹਸ਼ੰਕਰ ਚ' ਮੋਦੀ ਤੇ ਅਜੇ ਮਿਸ਼ਰਾ ਦਾ ਪੁਤਲਾ ਫੂਕ ਕੇ ਕੀਤਾ ਰੋਸ ਪ੍ਰਦਸ਼ਨ। ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਸਜ਼ਾ ਦਿੱਤੀ ਜਾਵੇਂ

ਗੜ੍ਹਸ਼ੰਕਰ 3 ਅਕਤੂਬਰ -ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਗੜ੍ਹਸ਼ੰਕਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਸ਼ਹਿਰ ਦੇ ਗਾਂਧੀ ਪਾਰਕ ਵਿੱਚ ਇਕੱਠੇ ਹੋਕੇ ਕੇਂਦਰ ਸਰਕਾਰ ਦੇ ਖਿਲਾਫ਼ ਨਾਰੇਬਾਜੀ ਕਰਕੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ।

ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਵਾਉਣ ਲਈ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਗੜ੍ਹਸ਼ੰਕਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਵੱਖ-ਵੱਖ ਕਿਸਾਨ 

ਜਥੇਬੰਦੀਆਂ ਵੱਲੋਂ ਸ਼ਹਿਰ ਦੇ ਗਾਂਧੀ ਪਾਰਕ ਵਿੱਚ ਇਕੱਠੇ ਹੋਕੇ ਕੇਂਦਰ ਸਰਕਾਰ ਦੇ ਖਿਲਾਫ਼ ਨਾਰੇਬਾਜੀ ਕਰਕੇ ਲਖੀਮਪੁਰ ਖੀਰੀ ਦੇ ਦੋਸ਼ੀਆਂ ਨੂੰ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਡਾ ਹਰਵਿੰਦਰ ਸਿੰਘ 

ਬਾਠ ਰਿਟਾਇਰਡ ਖੇਤੀਬਾੜੀ ਟੈਕਨੋਕਰੇਟ ਐਸੋਸੀਏਸ਼ਨ ਦੇ ਸੂਬਾਈ ਆਗੂ ਨੇ ਮਹਾਨ ਖੇਤੀ ਵਿਗਿਆਨੀ ਐਮ.ਐਸ. ਸੋਮੀਨਾਥਨ ਦੀ ਮੌਤ ਤੇ ਸੋਗ ਮਤਾ ਰੱਖਿਆ ਅਤੇ ਇਕੱਠ ਨੇ ਇੱਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ 

ਭੇਂਟ ਕੀਤੀ। ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਸੁਬਾਈ ਆਗੂ ਦਰਸ਼ਨ ਸਿੰਘ ਮੱਟੂ, ਗੁਰਨੇਕ ਸਿੰਘ ਭੱਜਲ, ਸੁਭਾਸ਼ ਮੱਟੂ ਤੇ ਹਰਭਜਨ ਸਿੰਘ ਅਟਵਾਲ, ਸ਼ੇਰ ਜੰਗ ਬਹਾਦਰ ਸਿੰਘ ਅਤੇ ਸੀਟੂ ਦੇ ਸੁਬਾਈ ਆਗੂ 

ਮਹਿੰਦਰ ਕੁਮਾਰ ਵੱਡੋਆਣ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਸਿੰਘ ਢੇਸੀ, ਕੁਲਵਿੰਦਰ ਸਿੰਘ ਚਾਹਲ, ਜਮਹੂਰੀ ਕਿਸਾਨ ਸਭਾ ਦੇ ਰਾਮਜੀ ਦਾਸ ਚੌਹਾਨ, ਕੁਲਭੂਸ਼ਨ ਕੁਮਾਰ, ਮਲਕੀਤ ਸਿੰਘ, 

ਮੁਲਾਜ਼ਮ ਆਗੂ ਸਤਪਾਲ ਲੱਠ, ਸ਼ਾਮ ਸੁੰਦਰ ਪੋਸੀ ਆਦਿ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ 3 ਅਕਤੂਬ 2021 ਨੂੰ ਖੇਤੀਬਾੜੀ ਵਿਰੋਧੀ ਤਿੰਨ ਕਾਲੇ ਕਾਨੂੰਨ ਵਾਪਸ ਕਰਵਾਉਣ ਲਈ ਚੱਲ ਰਹੇ ਮੁਜਾਹਰੇ ਵਿੱਚ ਅਜੇ 

ਮਿਸ਼ਰਾ ਟੈਣੀ ਦੀ ਸਾਜਿਸ਼ ਅਧੀਨ ਉਸ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਗੱਡੀ ਚੜਾਕੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਸ਼ਹੀਦ ਕਰ ਦਿੱਤਾ ਸੀ। ਹੁਣ ਤੱਕ ਮੋਦੀ ਨੇ ਅਜੇ ਮਿਸ਼ਰਾ ਟੈਣੀ ਨੂੰ ਨਾ ਤਾਂ ਅਪਣੀ ਵਜਾਰਤ 

ਵਿਚੋਂ ਬਰਖਾਸਤ ਕੀਤਾ ਅਤੇ ਨਾ ਗ੍ਰਿਫਤਾਰ ਕੀਤਾ।ਇਸ ਲਈ ਸੰਯੁਕਤ ਕਿਸਾਨ ਮੋਰਚਾ ਲੜਾਈ ਲੜ ਰਿਹਾ ਹੈ ਅਤੇ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ।ਇਸ ਉਪਰੰਤ ਸੰਯੁਕਤ ਕਿਸਾਨ ਮੋਰਚੇ 

ਵੱਲੋਂ ਰੋਹ ਭਰਿਆ ਮੁਜਾਹਰਾ ਕਰਕੇ ਪੁਰਾਣੇ ਕਮੇਟੀ ਘਰ ਵਿਖੇ ਮੋਦੀ ਤੇ ਅਜੇ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ।ਇਸ ਮੌਕੇ ਬੀਬੀ ਸੁਭਾਸ਼ ਮੱਟੂ ਨੇ ਪੰਜਾਬ ਸਰਕਾਰ ਵੱਲੋਂ ਚਿੱਪ ਵਾਲੇ ਬਿਜਲੀ ਮੀਟਰ ਲਗਾਉਣ ਦੀ ਨਿਖੇਧੀ 

ਕਰਨ ਦਾ ਮਤਾ ਰੱਖਦਿਆਂ ਵਿਰੋਧ ਕਰਨ ਦਾ ਸੱਦਾ ਦਿੱਤਾ ਅਤੇ ਹਾਜਰ ਲੋਕਾਂ ਨੇ ਹੱਥ ਖੜੇ ਕਰਕੇ ਮਤਾ ਪਾਸ ਕੀਤਾ। ਸਟੇਜ ਦੀ ਕਾਰਵਾਈ ਕੁਲਭੂਸ਼ਨ ਕੁਮਾਰ ਮਹਿਦਵਾਣੀ ਨੇ ਨਿਭਾਈ ਅਤੇ ਆਏ ਹੋਏ ਲੋਕਾਂ ਦਾ ਦਰਸ਼ਨ 

ਸਿੰਘ ਮੱਟੂ ਨੇ ਧੰਨਵਾਦ ਕੀਤਾ।