
ਮੇਲਾ ਕੁਲਬੂਰਛਾਂ ਦਾ ਅਮਿੱਟ ਪੈੜ੍ਹਾਂ ਛੱਡਦਾ ਹੋਇਆ ਸੰਪਨ, ਮੇਲੇ ਸਾਡੇ ਸੱਭਿਆਚਾਰ ਦਾ ਇਕ ਅਨਿੱਖੜਵਾਂ ਅੰਗ- ਮਿੰਟੂ ਜੌੜਾਮਾਜਰਾ, ਪੀ ਏ ਟਿਵਾਣਾ
ਸਮਾਣਾ, 29 ਸਤੰਬਰ ਨੇੜਲੇ ਪਿੰਡ ਕੁਲਬੂਰਛਾਂ ਵਿਖੇ ਨਗਰ ਪੰਚਾਇਤ ਅਤੇ ਕਲੱਬ ਦੀ ਅਗਵਾਈ ਹੇਠ ਸਲਾਨਾ ‘ਮੇਲਾ ਕੁਲਬੂਰਛਾਂ ਦਾ’ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ ਦੇ ਭਰਾ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ ਅਤੇ ਪੀ ਏ ਗੁਰਦੇਵ ਟਿਵਾਣਾ ਨੇ ਹਾਜ਼ਰੀ ਭਰੀ। ਉਨਾਂ ਮੇਲੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੇਲੇ ਸਾਡੇ ਮਹਾਨ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ।
ਨੇੜਲੇ ਪਿੰਡ ਕੁਲਬੂਰਛਾਂ ਵਿਖੇ ਨਗਰ ਪੰਚਾਇਤ ਅਤੇ ਕਲੱਬ ਦੀ ਅਗਵਾਈ ਹੇਠ ਸਲਾਨਾ ‘ਮੇਲਾ ਕੁਲਬੂਰਛਾਂ ਦਾ’ ਬਹੁਤ ਹੀ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਕੈਬਨਿਟ ਮੰਤਰੀ ਪੰਜਾਬ ਸ. ਚੇਤਨ ਸਿੰਘ ਜੌੜਾਮਾਜਰਾ
ਦੇ ਭਰਾ ਹਰਜਿੰਦਰ ਸਿੰਘ ਮਿੰਟੂ ਜੌੜਾਮਾਜਰਾ ਅਤੇ ਪੀ ਏ ਗੁਰਦੇਵ ਟਿਵਾਣਾ ਨੇ ਹਾਜ਼ਰੀ ਭਰੀ। ਉਨਾਂ ਮੇਲੇ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਮੇਲੇ ਸਾਡੇ ਮਹਾਨ ਸੱਭਿਆਚਾਰ ਦਾ ਅਨਿਖੜਵਾਂ ਅੰਗ ਹਨ। ਮੇਲੇ ਸਾਡੇ ਅਤੀਤ ਦੀ ਸ਼ਾਨ ਨੂੰ ਵਰਤਮਾਨ ਦੀ ਤਰੱਕੀ ਨਾਲ ਵੀ ਜੁੜਦੇ
ਹਨ ਅਤੇ ਲੋਕਾਂ ਦੇ ਆਪਸੀ ਮੇਲ ਜੋਲ ਦਾ ਇੱਕ ਵਧੀਆ ਸੋਮਾ ਹਨ।ਇਸ ਮੌਕੇ ਕਲਾਕਾਰ ਸੈਮੀ ਰਾਜਪੁਰੀਆ ਅਤੇ ਮੁਮਤਾਜ ਗਿੱਲ ਵਲੋਂ ਆਪਣੀ ਗਾਇਕੀ ਨਾਲ ਚੰਗਾ ਰੰਗ ਬੰਨ੍ਹਿਆ ਗਿਆ।ਇਸ ਮੌਕੇ ਜੇ ਈ ਗੁਰਮੀਤ ਸਿੰਘ ਢਿਲੋਂ, ਲਖਵਿੰਦਰ ਸਿੰਘ ਕਾਕਾ ਜਵੰਦਾ, ਹਰਮੇਸ਼
ਕੁਲਾਰਾਂ, ਕਮਲਜੀਤ ਸਿੰਘ ਖਾਨਪੁਰ, ਲਖਵਿੰਦਰ ਸਿੰਘ, ਹਰਪਾਲ ਸਿੰਘ ਸਰਪੰਚ, ਚਮਕੌਰ ਸਿੰਘ ਪੰਚ, ਰਮਨਦੀਪ ਤੂਰ, ਦਵਿੰਦਰ ਤੂਰ, ਦਰਸ਼ਨ ਔਜਲਾ ਭਗਵਾਨ ਤੂਰ ਅਤੇ ਨਰਿੰਦਰ ਔਜਲਾ ਆਦਿ ਵੀ ਮੌਜੂਦ ਰਹੇ।
