
ਪੁਲੀਸ ਵੱਲੋਂ 20 ਹਜ਼ਾਰ ਮੰਗੇ ਜਾਣ ਕਾਰਨ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ ਫਾਹਾ ਲੈਣ ਤੋਂ ਪਹਿਲਾਂ ਬਣਾਈ ਵੀਡੀਓ, ਪੈਸੇ ਮੰਗਣ ਵਾਲੇ ਪੁਲੀਸ ਕਰਮਚਾਰੀਆਂ ਦੇ ਖਿਲਾਫ ਸਖਤ ਕਰਵਾਈ ਮੰਗੀ
ਐਸ ਏ ਐਸ ਨਗਰ, 30 ਸਤੰਬਰ ਖਰੜ ਦੀ ਛੱਜੂਮਾਜਰਾ ਕਲੌਨੀ ਦੇ ਇੱਕ 18 ਸਾਲਾਂ ਨੌਜਵਾਨ ਤੇਗਬਹਾਦਰ ਸਿੰਘ ਨੇਖਰੜ ਥਾਣੇ ਦੇ ਦੋ ਪੁਲੀਸ ਮੁਲਾਜਮਾਂ ਵਲੋਂ 20 ਹਜਾਰ ਰੁਪਏ ਮੰਗਣ ਅਤੇ ਪੈਸੇ ਅਦਾ ਨਾ ਕਰਨ ਤੇ ਉਸਨੂੰ ਝੂਠੇ ਮਾਮਲੇ ਵਿੱਚ ਫਸਾਊਣ ਦੀਆਂ ਧਮਕੀਆਂ ਦਿੱਤੇ ਜਾਂਣ ਕਰਨ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੀੜਤ ਨੇ ਫਾਹਾ ਲਾਉਣ ਤੋਂ ਪਹਿਲਾਂ ਆਪਣੇ ਸੁਸਾਈਡ ਨੋਟ ਵਿੱਚ ਦੋਵਾਂ ਪੁਲਸ ਮੁਲਾਜ਼ਮਾਂ ਦੇ ਨਾਂ ਵੀ ਲਿਖੇ ਹਨ।
ਖਰੜ ਦੀ ਛੱਜੂਮਾਜਰਾ ਕਲੌਨੀ ਦੇ ਇੱਕ 18 ਸਾਲਾਂ ਨੌਜਵਾਨ ਤੇਗਬਹਾਦਰ ਸਿੰਘ ਨੇਖਰੜ ਥਾਣੇ ਦੇ ਦੋ ਪੁਲੀਸ ਮੁਲਾਜਮਾਂ ਵਲੋਂ 20 ਹਜਾਰ ਰੁਪਏ ਮੰਗਣ ਅਤੇ ਪੈਸੇ ਅਦਾ ਨਾ ਕਰਨ ਤੇ ਉਸਨੂੰ ਝੂਠੇ ਮਾਮਲੇ ਵਿੱਚ ਫਸਾਊਣ ਦੀਆਂ ਧਮਕੀਆਂ ਦਿੱਤੇ ਜਾਂਣ ਕਰਨ ਪਰੇਸ਼ਾਨ ਹੋ ਕੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪੀੜਤ ਨੇ ਫਾਹਾ ਲਾਉਣ ਤੋਂ ਪਹਿਲਾਂ ਆਪਣੇ ਸੁਸਾਈਡ ਨੋਟ ਵਿੱਚ ਦੋਵਾਂ ਪੁਲਸ ਮੁਲਾਜ਼ਮਾਂ ਦੇ ਨਾਂ ਵੀ ਲਿਖੇ ਹਨ।
ਅੱਜ ਇੱਥੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮ੍ਰਿਤਕ ਦੇ ਪਿਤਾ ਸ਼ਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਤੇਗ ਬਹਾਦੁਰ ਬੀਤੇ ਦਿਨੀਂ ਆਪਣੈ ਕਿਸੇ ਦੋਸਤ ਦਾ ਮੋਟਰ ਸਾਈਕਲ ਲੈ ਕੇ ਖਰੜ ਗਿਆ ਸੀ ਜਿੱਥੇ ਖਰੜ ਸਿਟੀ ਪੁਲੀਸ ਸਟੇਸ਼ਨ ਵਿੱਚ ਤਾਇਨਾਤ ਏ ਐਸ ਆਈ ਸੁਰਜੀਤ ਸਿੰਘ ਅਤੇ ਕਾਂਸਟੇਬਲ ਹੁਸਨਪ੍ਰੀਤ ਸਿੰਘ ਨੇ ਉਸਨੂੰ ਰੋਕ ਲਿਆ ਪੁਲੀਸ ਨੇ ਜਾਂਚ ਲਈ ਉਸ ਦਾ ਮੋਟਰਸਾਈਕਲ ਰੋਕ ਕੇ ਕਾਗਜ਼ਾਤ ਚੈੱਕ ਕੀਤੇ ਪਰ ਦੋਸਤ ਦੇ ਮੋਟਰਸਾਈਕਲ ਵਿੱਚ ਵੱਖਰੇ ਨੰਬਰ ਦੀ ਆਰਸੀ ਰੱਖੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਤੇਗ ਬਹਾਦੁਰ ਨੇ ਪੁਲੀਸ ਮਲਾਜਮਾਂ ਨੂੱ ਦੱਸਿਆ ਕਿ ਉਹ ਆਪਣੇ ਦੋਸਤ ਦਾ ਮੋਟਰ ਸਾਇਕਲ ਚਲਾਉਣ ਲਈ ਲੈ ਕੇ ਗਿਆ ਸੀ। ਉਸ ਤੋਂ ਬਾਅਦ ਉਸਦੇ ਦੋਸਤ ਦੇ ਪਿਤਾ ਨੇ ਆ ਕੇ ਅਸਲੀ ਕਾਗਜ ਵੀ ਦਿਖਾਏ ਪਰੰਤੂ ਤੇ ਉਸ ਤੋਂ ਬਾਅਦ ਉਸਨੂੰ ਥਾਣੇ ਵਿੱਚ ਲਿਜਾ ਕੇ ਟਾਰਚਰ ਕੀਤਾ ਗਿਆ ਅਤੇ ਉਸ ਕੋਲੋ 20 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਪੁਲੀਸ ਮੁਲਾਜ਼ਮਾਂ ਨੇ ਕਿਹਾ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਉਸ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਪੁਲੀਸ ਵਲੋਂ ਵਾਰ ਵਾਰ ਤੰਗ ਕਰਨ ਤੋਂ ਪਰੇਸ਼ਾਨ ਉਹਨਾਂ ਦੇ ਪੁੱਤਰ ਨੇ ਆਪਣ ਕਮਰੇ ਵਿੱਚ ਪੱਖੇ ਨਾਲ ਫਾਹਾ ਲਾ ਕੇ ਖੁਦਕੁੈੀ ਕਰ ਲਈ।
ਮ੍ਰਿਤਕ ਨੇ ਖੁਦਕੁਸ਼ੀ ਕਰਨ ਤੋਂ ਪਹਿਲਾਂ ਵੀਡੀਓ ਵੀ ਬਣਾਈ ਅਤੇ ਉਕਤ ਪੁਲੀਸ ਅਧਿਕਾਰੀਆਂ ਨੂੰ ਇਸ ਵਾਸਤੇ ਜਿੰਮੇਵਾਰ ਦੱਸਿਆ ਅਤੇ ਮੰਗ ਕੀਤੀ ਕਿ ਉਹਨਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਕੋਈ ਵੀ ਪੁਲੀਸ ਮੁਲਾਜ਼ਮ ਕਿਸੇ ਹੋਰ ਗਰੀਬ ਵਿਅਕਤੀ ਨੂੰ ਤੰਗ ਨਾ ਕਰੇ। ਉਸਨੇ ਸੁਸਾਈਡ ਨੋਟ ਵੀ ਲਿਖਿਆ ਜਿਸ ਵਿੱਚ ਉਸਨੇ ਕਿਹਾ ਕਿ ਉਹ ਹਰ ਮਹੀਨੇ ਪੰਜ ਤੋਂ ਛੇ ਹਜ਼ਾਰ ਰੁਪਏ ਕਮਾਉਂਦਾ ਹੈ ਅਤੇ ਪੁਲੀਸ ਵਾਲਿਆਂ ਨੂੰ 20 ਹਜ਼ਾਰ ਰੁਪਏ ਦੇਣਾ ਔਖਾ ਹੈ। ਉਹ ਵਾਰ-ਵਾਰ ਮੈਨੂੰ ਝੂਠੇ ਕੇਸ ਵਿੱਚ ਫਸਾਉਣ ਦੀਆਂ ਧਮਕੀਆਂ ਦੇ ਰਹੇ ਹਨ। ਜਿਸ ਕਾਰਨ ਉਹ ਖੁਦਕੁਸ਼ੀ ਕਰ ਰਿਹਾ ਹੈ।
ਮ੍ਰਿਤਕ ਦੇ ਪਿਤਾ ਸਰਬਜੀਤ ਸਿੰਘ ਨੇ ਦੱਸਿਆ ਕਿ ਤੇਗ ਬਹਾਦਰ ਦੇ ਮੋਬਾਈਲ ਫੋਨ ਤੋਂ ਵੀਡੀਓ ਮਿਲੀ ਹੈ। ਜਿਸ ਵਿੱਚ ਉਹ ਸਪੱਸ਼ਟ ਤੌਰ ਤੇ ਦੋਵਾਂ ਪੁਲਸ ਵਾਲਿਆਂ ਤੇ ਦੋਸ਼ ਲਗਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਉਦੋਂ ਤਕ ਆਪਣੇ ਬੇਟੇ ਦਾ ਅੰਤਿਮ ਸਸਕਾਰ ਨਹੀਂ ਕਰਨਗੇ ਜਦੋਂ ਤੱਕ ਉਨ੍ਹਾਂ ਦੇ ਬੇਟੇ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ।
ਇਸ ਸੰਬੰਧ ਵਿੱਚ ਖਰੜ ਦੇ ਐਸ ਐਚ ਓ ਮਨਦੀਪ ਸਿੰਘ ਨੇ ਕਿਹਾ ਕਿ ਇਨ੍ਹਾਂ ਦੋਵਾਂ ਪੁਲੀਸ ਮੁਲਾਜ਼ਮਾਂ ਤੇ ਪਰਚਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
